View Details << Back

ਹੈਰੀਟੇਜ ਪਬਲਿਕ ਸਕੂਲ ਦਾ ਦਸਵੀ ਤੇ ਬਾਰਵੀ ਦਾ ਨਤੀਜਾ ਸ਼ਾਨਦਾਰ ਰਿਹਾ

ਭਵਾਨੀਗੜ੍ਹ, 22 ਜੁਲਾਈ ਜੁਲਾਈ (ਗੁਰਵਿੰਦਰ ਸਿੰਘ )-ਸੀ. ਬੀ. ਐੱਸ. ਈ. ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ ਬੀ ਐੱਸ ਈ ਦੀ ਸੀਨੀਅਰ ਸੈਕੰਡਰੀ ਪ੍ਰੀਖਿਆ (AISSCE) ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸਨ ਕੀਤਾ ਹੈ। ਕਾਮਰਸ ਸਟਰੀਮ ਵਿਚੋਂ ਗਰੇਸੀ ਵਰਮਾ (98.2%) ਨੇ ਪ੍ਰਮੁੱਖ ਸਥਾਨ ਪ੍ਰਾਪਤ ਕਰਦੇ ਹੋਏ ਅਕਾਊਂਟ ਵਿੱਚੋਂ 100 ਨੰਬਰ ਪ੍ਰਾਪਤ ਕੀਤੇ। ਆਰਟਸ ਵਿੱਚੋਂ ਸ਼ਿਵਾਨੀ (25.2%) ਅਤੇ ਸਾਇੰਸ ਸਟਰੀਮ ਵਿੱਚੋਂ ਗੁਰਲੀਨ ਕੌਰ (94.8%) ਨੇ ਉੱਚ ਸਥਾਨ ਹਾਸਲ ਕੀਤੇ। ਸੁਮਨਪ੍ਰੀਤ ਕੌਰ, ਈਸ਼ਾ ਰਾਣੀ, ਜਸਪ੍ਰੀਤ ਕੌਰ, ਅਨੁਭਵ ਗੋਇਲ, ਡਿੰਕੀ ਸਚਦੇਵਾ, ਜਸਪ੍ਰੀਤ ਕੌਰ, ਜਤਿਨ ਗੋਇਲ, ਲੋਹਿਤ ਬਾਂਸਲ, ਲਵਲੀਨ ਕੌਰ, ਰਿਪਨਜੀਤ ਕੌਰ, ਮਨਿੰਦਰ ਕੌਰ, ਰਤਨਜੋਤ ਕੌਰ, ਪਰਵਿੰਦਰ ਕੌਰ, ਯਸਿਕਾ ਨੇ 90% ਤੋਂ ਵੱਧ, 38 ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 52 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਬਾਕੀ ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੀ। ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਨਤੀਜੇ
ਵਿੱਚੋ ਨਿਪਰੀਤ ਨੇ(98.2%) ਗੁਰਲੀਨ ਕੌਰ (97%)ਮਹਿਕ 96.8 ਲਵਪ੍ਰੀਤ ਸਿੰਘ 95.4 ਨਿਸਕਾਮਦੀਪ ਕੋਰ 95.4 ਅੰਕ ਹਾਸਲ ਕੀਤੇ ਇਸ ਮੋਕੇ ਗੁਰਕਮਲਜੋਤ ਕੋਰ ਨੇ ਸਾਇਸ ਵਿਚੋ 100 ਨੰਬਰ ਹਾਸਲ ਕੀਤੇ। ਬਾਕੀ ਵਿਦਿਆਰਥੀਆਂ ਚੋ ਗਗਨਦੀਪ ਕੋਰ.ਮਰਾਹਰ ਜੋਤਸਨਾ.ਨਿਸਾ ਵਰਮਾ.ਕਮਲਜੀਤ ਕੋਰ.ਮਾਨਸੀ ਅਗਰਵਾਲ.ਅਮਨ ਸਰਮਾ ਹਿਮਾਸੂ ਸਰਮਾ.ਹਰਵੀਨ ਕੋਰ.ਹਰਜਿੰਦਰ ਕੋਰ.ਮਹਿਕਦੀਪ ਕੋਰ.ਗੁਰਕਮਲਜੋਤ ਕੋਰ.ਲਵੱਨਿਆ ਤੋ ਇਲਾਵਾ 90 ਪ੍ਰਤੀਸਤ ਅੰਕ ਹਾਸਲ ਕੀਤੇ ਅਤੇ 35 ਤੋ ਵੱਧ ਵਿਦਿਆਰਥੀਆਂ ਨੇ 80 ਪ੍ਰੀਸਤ ਅੰਕ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸਨ ਕੀਤਾ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੀਨੂੰ ਸੂਦ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਸਨੇ ਇਹ ਵੀ ਕਿਹਾ ਕਿ ਸਖਤ ਮਿਹਨਤ ਹਮੇਸ਼ਾ ਫਲ ਦਿੰਦੀ ਹੈ। ਸਕੂਲ ਮੈਨੇਜਮੈਂਟ ਸ੍ਰੀ ਅਨਿਲ ਮਿੱਤਲ ਅਤੇ ਸ੍ਰੀਮਤੀ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।


   
  
  ਮਨੋਰੰਜਨ


  LATEST UPDATES  Advertisements