View Details << Back

ਗੁਰਦੀਪ ਸਿੰਘ ਘਰਾਚੋ ਬਣੇ ਭਵਾਨੀਗੜ ਬਲਾਕ ਦੇ ਪ੍ਰਧਾਨ
ਕਾਗਰਸੀ ਆਗੂਆਂ ਸੋਨੀਆ ਗਾਂਧੀ .ਰਾਹੁਲ ਗਾਂਧੀ ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਕੀਤਾ ਧੰਨਵਾਦ

ਭਵਾਨੀਗੜ (ਗੁਰਵਿੰਦਰ ਸਿੰਘ ) ਰਾਜਭਾਗ ਜਾਣ ਤੋ ਬਾਅਦ ਭਾਵੇ ਕਿ ਕਾਗਰਸ ਪਾਰਟੀ ਚੋ ਵੱਡੇ ਆਗੂ ਬਾਹਰ ਜਾਦੇ ਦਿਖੇ ਤੇ ਇੱਕ ਵਾਰ ਤਾ ਇੰਝ ਲੱਗਿਆ ਕਿ ਕਾਗਰਸ ਪਾਰਟੀ ਆਗੂਆਂ ਤੋ ਸੱਖਣੀ ਹੋ ਜਾਵੇਗੀ ਪਰ ਇਹ ਪਹਿਲੀ ਵਾਰ ਨਹੀ ਹੋਇਆ ਕਾਗਰਸ ਪਾਰਟੀ ਦਾ ਇਤਿਹਾਸ ਦੇਖੀਏ ਤਾ ਇਹ ਪਾਰਟੀ ਮਨਫੀ ਹੋਣ ਤੋ ਬਾਅਦ ਜਦੋ ਵਾਪਸੀ ਕਰਦੀ ਹੈ ਤਾ ਪੂਰੇ ਜਲੋਅ ਨਾਲ ਕਰਦੀ ਹੈ । ਕਾਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਹੁਣ ਸੂਬੇ ਅੰਦਰ ਪਾਰਟੀ ਨੂੰ ਮਜਬੂਤ ਕਰਦਿਆਂ ਬਲਾਕ ਸੰਮਤੀ ਦੇ ਸਾਬਕਾ ਵਾਇਸ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੂੰ ਬਲਾਕ ਪ੍ਰਧਾਨ ਲਾਕੇ ਪਾਰਟੀ ਦੀ ਮਜਬੂਤੀ ਲਈ ਇੱਕ ਵੱਡੀ ਜੁੰਮੇਵਾਰੀ ਸੋਪੀ ਹੈ। ਜਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਸਲਾਹਕਾਰ ਤੇ ਓ ਅੇਸ ਡੀ ਵੀ ਪਿੰਡ ਘਰਾਚੋ ਦੇ ਜੁੰਮਪਲ ਹਨ ਤੇ ਲੰਘੀ ਜਿਮਨੀ ਚੋਣ ਵੀ ਘਰਾਚੋ ਦੇ ਸਰਪੰਚ ਗੁਰਮੇਲ ਸਿੰਘ ਵੀ ਘਰਾਚੋ ਦੇ ਹੀ ਰਹਿਣ ਵਾਲੇ ਹਨ। ਜਿਓ ਹੀ ਗੁਰਦੀਪ ਸਿੰਘ ਘਰਾਚੋ ਨੂੰ ਕਾਗਰਸ ਪਾਰਟੀ ਵਲੋ ਬਲਾਕ ਪ੍ਰਧਾਨ ਥਾਪਣ ਦੀਆਂ ਖਬਰਾਂ ਆਈਆਂ ਤਾ ਗੁਰਦੀਪ ਸਿੰਘ ਘਰਾਚੋ ਦੇ ਨੇੜਲੇ ਸਾਥੀਆਂ ਅਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਗਈ । ਇਸ ਮੋਕੇ ਕਾਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋ ਗੁਰਦੀਪ ਸਿੰਘ ਘਰਾਚੋ ਨੂੰ ਬਲਾਕ ਪ੍ਰਧਾਨ ਲਾਓੁਣ ਤੇ ਕਾਗਰਸੀ ਹਾਈਕਮਾਡ ਸੋਨੀਆ ਗਾਂਧੀ .ਰਾਹੁਲ ਗਾਂਧੀ.ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕੀਤਾ। ਇਸ ਮੋਕੇ ਨਵ ਨਿਯੁਕਤ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਜਿਥੇ ਆਪਣੀ ਹਾਈਕਮਾਡ ਦਾ ਧੰਨਵਾਦ ਕੀਤਾ ਓੁਥੇ ਹੀ ਕਾਗਰਸੀ ਹਾਈਕਮਾਡ ਨੂੰ ਵਿਸ਼ਵਾਸ਼ ਦਿਵਾਇਆ ਕਿ ਓੁਹ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਹਰ ਵਰਕਰ ਨੂੰ ਨਾਲ ਲੈਕੇ ਚੱਲਣਗੇ ਅਤੇ ਪਾਰਟੀ 2024 ਵਿੱਚ ਸ਼ਾਨਦਾਰ ਪ੍ਰਦਰਸਨ ਕਰੇਗੀ ਅਤੇ 2027 ਵਿੱਚ ਸੂਬੇ ਅੰਦਰ ਮੁੜ ਸਰਕਾਰ ਬਣਾਏਗੀ।

   
  
  ਮਨੋਰੰਜਨ


  LATEST UPDATES











  Advertisements