View Details << Back

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ : ( 14 ਮਾਘ 1739 ਬਿਕਰਮੀ) ਨੂੰ ਮਾਤਾ ਜੀਉਣੀ ਅਤੇ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਪਿੰਡ ਪਹੂਵਿੰਡ (ਜਿਲਾ ਤਰਨ ਤਾਰਨ) ਵਿਖੇ ਹੋਇਆ। ਬਚਪਨ ਵਿੱਚ ਮਾਤਾ ਪਿਤਾ ਨੇ ਆਪ ਦਾ ਨਾਮ ਦੀਪਾ ਰੱਖਿਆ। ਤਕਰੀਬਨ 18 ਸਾਲ ਦੀ ਉਮਰ ਵਿੱਚ ਆਪ ਮਾਤਾ ਪਿਤਾ ਦੇ ਨਾਲ ਅੰਨਦਪੁਰ ਸਾਹਿਬ ਦੀ ਪਵਿੱਤਰ ਨਗਰੀ ਵਿੱਚ ਹੋਲਾ ਮਹੱਲਾ ਮਨਾਉਣ ਲਈ ਪਹੁੰਚੇ। ਇੱਥੇ ਹੀ ਆਪ ਗੁਰੂ ਗੋਬਿੰਦ ਸਿੰਘ ਜੀ ਕੋਲੋ ਅੰਮਿ੍ਰਤ ਦੀ ਪਾਹੁਲ ਲੈ ਸਿੰਘ ਸੱਜ ਗਏ ਅਤੇ ਆਪ ਦਾ ਨਾਮ ਦੀਪ ਸਿੰਘ ਰੱਖ ਦਿੱਤਾ ਗਿਆ।

ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਅਨਿਆਂ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਸਾਡੇ ਗੁਰੂਆਂ ਨੇ ਆਪਣੀ ਜਾਨ ਕੁਰਬਾਨ ਕੀਤੀ , ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਸੀਸ ਵਿੱਚ ਰੇਤ ਪਾਈ ਗਈ ਉੱਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਧਰਮ ਦੀ ਰੱਖਿਆ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਨ ਲੱਗਿਆ ਇੱਕ ਵਾਰ ਵੀ ਨਾ ਸੋਚਿਆ। ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਸੱਜੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਵੀ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਹੈ। ਬਾਬਾ ਦੀਪ ਸਿੰਘ ਜੀ ਜਿੱਥੇ ਇੱਕ ਨਿਧੜਕ ਯੋਧੇ ਸਨ ਉਥੇ ਹੀ ਉਹਨਾਂ ਨੇ ਬਾਣੀ ਦਾ ਵੀ ਡੂੰਘਾ ਅਧਿਆਨ ਕੀਤਾ । ਬਾਬਾ ਦੀਪ ਸਿੰਘ ਜੀ ਇੱਕ ਚੰਗੇ ਲਿਖਾਰੀ ਵੀ ਸਨ ਉਹਨਾਂ ਨੇ ਆਪਣੀ ਕਲਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਕੀਤੇ। ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਹਨ ਜਿੰਨਾਂ ਨੂੰ ਮਹਾਨ ਵਿਦਵਾਨ ਮੰਨਿਆ ਜਾਂਦਾ ਹੈ।
ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ : ( 14 ਮਾਘ 1739 ਬਿਕਰਮੀ) ਨੂੰ ਮਾਤਾ ਜੀਉਣੀ ਅਤੇ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਪਿੰਡ ਪਹੂਵਿੰਡ (ਜਿਲਾ ਤਰਨ ਤਾਰਨ) ਵਿਖੇ ਹੋਇਆ। ਬਚਪਨ ਵਿੱਚ ਮਾਤਾ ਪਿਤਾ ਨੇ ਆਪ ਦਾ ਨਾਮ ਦੀਪਾ ਰੱਖਿਆ। ਤਕਰੀਬਨ 18 ਸਾਲ ਦੀ ਉਮਰ ਵਿੱਚ ਆਪ ਮਾਤਾ ਪਿਤਾ ਦੇ ਨਾਲ ਅੰਨਦਪੁਰ ਸਾਹਿਬ ਦੀ ਪਵਿੱਤਰ ਨਗਰੀ ਵਿੱਚ ਹੋਲਾ ਮਹੱਲਾ ਮਨਾਉਣ ਲਈ ਪਹੁੰਚੇ। ਇੱਥੇ ਹੀ ਆਪ ਗੁਰੂ ਗੋਬਿੰਦ ਸਿੰਘ ਜੀ ਕੋਲੋ ਅੰਮਿ੍ਰਤ ਦੀ ਪਾਹੁਲ ਲੈ ਸਿੰਘ ਸੱਜ ਗਏ ਅਤੇ ਆਪ ਦਾ ਨਾਮ ਦੀਪ ਸਿੰਘ ਰੱਖ ਦਿੱਤਾ ਗਿਆ।
ਆਪ ਦੇ ਮਾਤਾ ਪਿਤਾ ਤਾਂ ਵਾਪਿਸ ਆ ਗਏ ਪਰੰਤੂ ਆਪ ਗੁਰੂ ਜੀ ਕੋਲ ਹੀ ਰਹਿ ਗਏ। ਅਨੰਦਪੁਰ ਸਾਹਿਬ ਵਿੱਚ ਰਹਿ ਕੇ ਆਪ ਨੇ ਭਾਈ ਮਨੀ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਨਾਲ ਹੀ ਸ਼ਸ਼ਤਰ ਵਿਧਿਆ ਵੀ ਗ੍ਰਹਿਣ ਕੀਤੀ। ਆਪ ਨੇ ਸੰਸਕਿ੍ਰਤ, ਬਿ੍ਰਜ, ਫਾਰਸ਼ੀ ਅਤੇ ਗੁਰਮੁੱਖੀ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰ ਜਿੱਥੇ ਧਰਮ ਗੰ੍ਰਥਾਂ ਦਾ ਡੂੰਘਾ ਅਧਿਐਨ ਕੀਤਾ ਉਥੇ ਬਾਣੀ ਦਾ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਤਕਰੀਬਨ 2 ਸਾਲ ਦਾ ਸਮਾਂ ਗੁਰੂ ਘਰ ਵਿੱਚ ਬਿਤਾਉਣ ਤੋਂ ਬਾਅਦ ਆਪ ਵਾਪਿਸ ਆਪਣੇ ਪਿੰਡ ਪਹੂਵਿੰਡ ਆ ਗਏ ਅਤੇ ਇੱਥੋਂ ਦੇ ਲੋਕਾਂ ਵਿੱਚ ਬਾਣੀ ਦਾ ਪ੍ਰਚਾਰ ਕਰਨ ਲੱਗ ਪਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਆ ਗਏ ਤਾਂ ਬਾਬਾ ਦੀਪ ਸਿੰਘ ਜੀ ਵੀ 1705 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਏ। ਇਥੇ ਹੀ ਆਪ ਨੇ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਵੱਲੋ ਹੱਥ ਲਿਖਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪ ਅਕਾਲ ਤਖਤ (ਸ੍ਰੀ ਅੰਮਿ੍ਰਤਸਰ ਸਾਹਿਬ), ਸ੍ਰੀ ਕੇਸਗੜ ਸਾਹਿਬ(ਅਨੰਦਪੁਰ),ਪਟਨਾ ਸਾਹਿਬ(ਬਿਹਾਰ)ਅਤੇ ਸ੍ਰੀ ਹਜ਼ੂਰ ਸਾਹਿਬ(ਨੰਦੇੜ ਸਾਹਿਬ) ਵਿਖੇ ਸ਼ੁਸ਼ੋਭਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਵਾਸੀ ਹੋ ਜਾਣ ਤੋਂ ਬਾਅਦ ਆਪ ਨੇ ਬੰਦਾ ਬਹਾਦਰ ਦੀ ਵੱਖ-ਵੱਖ ਲੜਾਈਆਂ ਵਿੱਚ ਮਦਦ ਕੀਤੀ। ਸਿੰਘ ਜਥੇ ਬਣਾ ਕੇ ਜ਼ੁਲਮ ਦਾ ਟਾਕਰਾ ਬੜੀ ਦਲੇਰੀ ਨਾਲ ਕਰਦੇ ਰਹੇ। ਬੰਦਾ ਬਹਾਦਰ ਦੀ ਮੌਤ ਤੋਂ ਬਾਅਦ ਇਹਨਾਂ ਜਥਿਆਂ ਨੂੰ ਮਿਸਲਾਂ ਵਿੱਚ ਵੰਡ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੇ ਸ਼ਹੀਦ ਮਿਸਲ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਦੇ ਕਹਿਣ ਤੇ ਜਮਾਲ ਖਾਂ ਨੇ ਸਿੱਖਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ।
ਇਸ ਗੱਲ ਦਾ ਪਤਾ ਚੱਲਦਿਆਂ ਹੀ ਬਾਬਾ ਦੀਪ ਸਿੰਘ ਜੀ ਰੋਹ ਵਿੱਚ ਆ ਗਏ ਅਤੇ 5000 ਸਿੰਘਾਂ ਦਾ ਜਥਾ ਲੈ ਕੇ ਅੰਮਿ੍ਰਤਸਰ ਵੱਲ ਤੁਰ ਪਏ। ਤਰਨ ਤਾਰਨ ਸਾਹਿਬ ਪਹੁੰਚ ਕੇ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਤਰਨ ਤਾਰਨ ਸ਼ਹਿਰ ਤੋ ਬਾਹਰ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜੋ ਸ਼ਹੀਦ ਹੋਣ ਲਈ ਤਿਆਰ ਹੋਣ ਕੇਵਲ ਉਹੀ ਲਕੀਰ ਟੱਪਣ ਬਾਕੀ ਵਾਪਿਸ ਚਲੇ ਜਾਣ। ਸਾਰੇ ਸਿੰਘ ਕਰੋ ਜਾਂ ਮਰੋ ਦੀ ਲੜਾਈ ਲੜਨ ਹਿੱਤ ਲਕੀਰ ਟੱਪ ਗਏ। ਅੱਜ ਕੱਲ ਇੱਥੇ ਗੁਰਦੁਆਰਾ ਲਕੀਰ ਸਾਹਿਬ ਸ਼ੁਸ਼ੋਭਿਤ ਹੈ। ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਗੋਹਲਵੜ ਵਿਖੇ ਬਾਬਾ ਜੀ ਦਾ ਸਾਹਮਣਾ ਜਮਾਲ ਖਾਨ ਨਾਲ ਹੋਇਆ ਫੌਜ਼ਾ ਲੜਦੀਆਂ ਹੋਈਆ ਅੰਮਿ੍ਰਤਸਰ ਵੱਲ ਵੱਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ ਦੋਧਾਰੀ ਖੰਡੇ ਨਾਲ ਜਾਲਮਾਂ ਦੇ ਆਹੂ ਲਾਉਦੇ ਮੈਦਾਨ ਫਤਿਹ ਕਰਦੇ ਹੋਏ ਅੱਗੇ ਵੱਧ ਰਹੇ ਸਨ। ਬਾਬਾ ਦੀਪ ਸਿੰਘ ਜੀ ਦੀ ਜਮਾਲ ਖਾਨ ਨਾਲ ਹੋਈ ਟੱਕਰ ਵਿੱਚ ਦੋਹਾਂ ਦੇ ਸਾਂਝੇ ਵਾਰ ਨਾਲ ਜਮਾਲ ਖਾਨ ਦਾ ਸੀਸ ਧੜ ਨਾਲੋਂ ਅੱਡ ਹੋ ਗਿਆ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਬਾਬਾ ਜੀ ਦੀ ਧੌਣ ਉਪਰ ਵੀ ਜਮਾਲ ਖਾਨ ਦੀ ਤਲਵਾਰ ਦਾ ਘਾਤਕ ਵਾਰ ਲੱਗਾ। ਬਾਬਾ ਜੀ ਤਲੀ ਨਾਲ ਸੀਸ ਨੂੰ ਸੰਭਾਲਦੇ ਹੋਏ ਜਾਲਮਾਂ ਨਾਲ ਲੜਦੇ ਅੱਗੇ ਵੱਧਦੇ ਗਏ ਅਤੇ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਆਪਣਾ ਸੀਸ ਭੇਟ ਕੀਤਾ। ਬਾਬਾ ਜੀ ਅਤੇ ਹੋਰ ਲੜਾਈ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਉੱਥੇ ਅੱਜ ਕੱਲ ਗੁਰਦੁਆਰਾ ਸ਼ਹੀਦਾ ਸਾਹਿਬ ਬਣਿਆ ਹੋਇਆ ਹੇ। ਇਸ ਪ੍ਰਕਾਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਘਰ ਦੀ ਬੇਅਦਬੀ ਦਾ ਬਦਲਾ ਲੈਦਿਆ ਹੋਇਆ ਆਪਣੀ ਜਾਨ ਕੁਰਬਾਨ ਕਰ ਦਿੱਤੀ। ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਿਆ ਹੋਇਆ ਸਿੱਖ ਸੰਗਤਾਂ ਵੱਲੋਂ ਬਾਬਾ ਜੀ ਦਾ ਜਨਮ ਦਿਹਾੜਾ 26 ਜਨਵਰੀ ਨੂੰ ਉਹਨਾਂ ਦੇ ਜਨਮ ਅਸਥਾਨ ਪਿੰਡ ਪਹੂਵਿੰਡ (ਜਿਲਾ ਤਰਨ ਤਾਰਨ) ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।


   
  
  ਮਨੋਰੰਜਨ


  LATEST UPDATES  Advertisements