View Details << Back

ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰੀ) ਦੇ ਸਰਕਲ ਪ੍ਧਾਨਾਂ ਦਾ ਐਲਾਨ।

ਚੰਡੀਗੜ• 20 ਅਗਸਤ-(ਦਲਜੀਤ ਜੀੜ) ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਜਲੰਧਰ ਦੇ ਅਬਜਰਵਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰ) ਦੇ ਪ੍ਧਾਨ ਸ. ਕੁਲਵੰਤ ਸਿੰਘ ਮੰਨਣ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਲੰਧਰ ਸ਼ਹਿਰ ਦੇ ਸਰਕਲ ਪ੍ਧਾਨਾਂ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿੱਚ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਵਾਲੇ ਆਗੂਆਂ ਨੂੰ ਨੁੰਮਾਇੰਦਗੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅੱਜ ਜਿਨਾਂ ਆਗੂਆਂ ਜਲੰਧਰ (ਸ਼ਹਿਰ) ਦਾ ਸਰਕਲ ਪ੍ਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਵਤਾਰ ਸਿੰਘ ਘੁੰਮਣ ਪ੍ਧਾਨ ਸਰਕਲ 1, ਸ. ਸਰਬਜੀਤ ਸਿੰਘ ਪਨੇਸਰ ਪ੍ਧਾਨ ਸਰਕਲ 2, ਸ. ਕੁਲਦੀਪ ਸਿੰਘ ਰਾਜੂ ਪ੍ਧਾਨ ਸਰਕਲ 3, ਸ. ਕੁਲਦੀਪ ਸਿੰਘ ਉਬਰਾਏ ਪ੍ਧਾਨ ਸਰਕਲ 4, ਸ. ਕੁਲਵਿੰਦਰ ਸਿੰਘ ਪ੍ਧਾਨ ਸਰਕਲ 5, ਸ. ਪਰਮਜੀਤ ਸਿੰਘ ਸੇਠੀ ਪ੍ਧਾਨ ਸਰਕਲ 6, ਸ. ਅਮਰਪ੍ਰੀਤ ਸਿੰਘ ਮੌਂਟੀ ਪ੍ਧਾਨ ਸਰਕਲ 7, ਸ. ਗੁਰਜੀਤ ਸਿੰਘ ਮਰਵਾਹਾ ਪ੍ਧਾਨ ਸਰਕਲ 8, ਸ. ਬਲਵੀਰ ਸਿੰਘ ਢਿੱਲੋਂ ਬਿੱਟੂ ਸਰਕਲ ਪ੍ਧਾਨ ਰਾਮਾ ਮੰਡੀ, ਸ. ਬਲਵੰਤ ਸਿੰਘ ਗਿੱਲ ਸਰਕਲ ਪ੍ਧਾਨ ਬਸਤੀ ਬਾਵਾ ਖੇਲ, ਸ. ਗੁਰਸ਼ਰਨ ਸਿੰਘ ਟੱਕਰ ਸਰਕਲ ਪ੍ਧਾਨ ਜਲੰਧਰ ਕੈਂਟ, ਸ. ਅਮਰਜੀਤ ਸਿੰਘ ਮਿੱਠਾ ਸਰਕਲ ਪ੍ਧਾਨ ਭਾਰਗੋ ਕੈਂਪ ਅਤੇ ਸ. ਅਮਰਜੀਤ ਸਿੰਘ ਬਰਮੀ ਨੂੰ ਬਾਰਾਂਦਰੀ ਸਰਕਲ ਦਾ ਪ੍ਧਾਨ ਬਣਾਇਆ ਗਿਆ ਹੈ।ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੇ ਪੁਰਾਣੇ ਆਗੂ ਸ. ਮਨਜੀਤ ਸਿੰਘ ਟਰਾਂਸਪੋਰਟਰ ਨੂੰ ਜਿਲਾ ਜਲੰਧਰ (ਸ਼ਹਿਰੀ) ਦਾ ਟਰਾਂਸਪੋਰਟ ਵਿੰਗ ਦਾ ਪ੍ਧਾਨ ਬਣਾਇਆ ਗਿਆ ਹੈ।

   
  
  ਮਨੋਰੰਜਨ


  LATEST UPDATES  Advertisements