ਗੱਲਬਾਤ ਕਰਦੇ ਜੋਨ ਇੰਚਾਰਜ ਗੁਰਪ੍ਰੀਤ ਲਾਰਾ {ਰਾਸ਼ਪਿੰਦਰ ਪ੍ਰਿੰਸ} " />
   View Details << Back

ਗੱਲਬਾਤ ਕਰਦੇ ਜੋਨ ਇੰਚਾਰਜ ਗੁਰਪ੍ਰੀਤ ਲਾਰਾ {ਰਾਸ਼ਪਿੰਦਰ ਪ੍ਰਿੰਸ} " />

ਕੇਜਰੀਵਾਲ ਸਰਕਾਰ ਨੇ ਅਪਣੇ ਰਾਜ 'ਚ ਦਿੱਲੀ ਦੀ ਬਦਲੀ ਨੁਹਾਰ
ਦਿਲੀ ਚ ਉਡਣ ਛੂ ਹੋਇਆ ਮੋਦੀ ਦਾ ਜਾਦੂ :- ਗੁਰਪ੍ਰੀਤ ਲਾਰਾ

ਭਵਾਨੀਗੜ, 22 ਜਨਵਰੀ (ਰਸ਼ਪਿੰਦਰ ਸਿੰਘ ਪ੍ਰਿੰਸ): "ਦਿੱਲੀ 'ਚ ਆਮ ਆਦਮੀ ਪਾਰਟੀ ਇਸ ਵਾਰ ਹੂੰਝਾਫੇਰ ਜਿੱਤ ਹਾਸਲ ਕਰਕੇ ਵਿਰੋਧੀ ਪਾਰਟੀਆਂ ਨੂੰ ਚਾਰੋ ਖਾਨੇ ਚਿੱਤ ਕਰ ਦੇਵੇਗੀ।" ਇਹ ਵਿਚਾਰ ਆਮ ਆਦਮੀ ਪਾਰਟੀ ਦੇ ਬਲਾਕ ਭਵਾਨੀਗੜ੍ਹ ਦੇ ਜੋਨ ਇੰਚਾਰਜ ਗੁਰਪ੍ਰੀਤ ਲਾਰਾ ਬਲਿਆਲ ਨੇ ਮਾਲਵਾ ਡੈਲੀ ਨਿਊਜ਼ ਦੇ ਰਸ਼ਪਿੰਦਰ ਸਿੰਘ ਪ੍ਰਿੰਸ ਨਾਲ ਗੱਲਬਾਤ ਕਰਦਿਆਂ ਕਹੇ ਲਾਰਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਅਪਣੇ ਰਾਜ ਵਿੱਚ ਦਿੱਲੀ ਦੀ ਦਸ਼ਾ ਤੇ ਦਿਸ਼ਾ ਬਦਲ ਕੇ ਰੱਖ ਦਿੱਤੀ ਹੈ, ਜਿਹੜੇ ਭਾਜਪਾ ਵਾਲੇ ਮੋਦੀ ਨੂੰ ਰਾਜਨੀਤਿਕ ਜਾਦੂਗਰ ਆਖ ਕੇ ਸੱਤਾ ਦੀ ਬੀਨ ਬਜਾ ਰਹੇ ਸੀ, ਹੁਣ ੳਹਨਾਂ ਦਾ ਸੱਤਾ ਰੂਪੀ ਸੱਪ ਭਾਰਤ ਦੇ ਅੱਧੀ ਦਰਜਨ ਸੂਬਿਆਂ 'ਚ ਮਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ 'ਚੋਂ ਭਾਜਪਾ ਤੇ ਕਾਂਗਰਸ ਦਾ ਸਫਾਇਆ ਹੋਣਾ ਤੈਅ ਹੈ। ਓਹਨਾ ਕਿਹਾ ਕੇ ਕੀਤੇ ਹੋਏ ਕੰਮਾਂ ਨੂੰ ਦੇਖਦਿਆਂ ਦਿੱਲੀ ਦੀ ਜਨਤਾ ਆਪ ਮੁਹਾਰੇ ਅਰਵਿੰਦ ਕੇਜਰੀਵਾਲ ਦੀ ਮੁੜ ਸਰਕਾਰ ਬਣਾਉਣ ਲਈ ਕਾਹਲੀ ਹੈ ਤਾ ਕੇ ਆਮ ਜਨਤਾ , ਵਪਾਰੀ , ਦੁਕਾਨਦਾਰ ਵਰਗ ਨੂੰ ਮਿਲਦੀ ਰਾਹਤ ਅਤੇ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮ ਦਾ ਫਾਇਦਾ ਮਿਲਦਾ ਰਹੇ . ਲਾਰਾ ਬਲਿਆਲ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਨੇਸ਼ ਬਾਂਸਲ, ਪਾਰਟੀ ਦੇ ਅਬਜਰਬਰ ਗੁਰਦੀਪ ਸਿੰਘ ਫੱਗੂਵਾਲਾ, ਕ੍ਰਿਸ਼ਨ ਤਿਵਾੜੀ ਜਿਲਾ ਜਨਰਲ ਸਕੱਤਰ ਦੀ ਅਗਵਾਈ ਵਿਚ ਬੁੱਧਵਾਰ ਨੂੰ ਵੱਡੀ ਗਿਣਤੀ 'ਚ 'ਆਪ' ਦੇ ਪਾਰਟੀ ਵਲੰਟਿਅਰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਦਿੱਲੀ ਰਵਾਨਾ ਹੋਏ। ਜਿਸ ਵਿਚ ਪਾਰਟੀ ਆਗੂ ਬਲਜਿੰਦਰ ਸਿੰਘ ਬਾਲਦ ਖੁਰਦ, ਹਰੀ ਸਿੰਘ ਸੋਹੀ, ਵਰਿੰਦਰਪਾਲ ਸ਼ਰਮਾ, ਯੋਗੇਸ਼ ਸ਼ਰਮਾਂ, ਸੁੱਖਾ ਅਲੋਅਰਖ, ਹਰਿੰਦਰ ਸਿੰਘ ਸਾਰੋਂ, ਬਿੱਟੂ ਜੌਲੀਅ, ਗੁਰਜੰਟ ਸਿੰਘ ਕਾਲਾਝਾੜ ਖੁਰਦ, ਗਗਨ ਚਹਿਲ ਸਮੇਤ ਹੋਰ ਪਾਰਟੀ ਆਗੂ ਆਗੂ ਵੀ ਮੌਜੂਦ ਸਨ. ਲਾਰਾ ਨੇ ਕਿਹਾ ਕੇ ਕੇਜਰੀਵਾਲ ਦੀ ਸਰਕਾਰ ਵਲੋਂ ਕੀਤੇ ਲੋਕ ਹਿਤਾਂ ਦੇ ਕੰਮਾਂ ਨੂੰ ਦੇਖਦਿਆਂ ਦਿਲੀ ਵਿਚ ਭਾਜਪਾ ਤੇ ਕਾਂਗਰਸ ਦਾ ਸੁਫੜ੍ਹਾ ਸਾਫ਼ ਕਰੇਗੀ ਦਿਲੀ ਦੀ ਜਨਤਾ.
ਗੱਲਬਾਤ ਕਰਦੇ ਜੋਨ ਇੰਚਾਰਜ ਗੁਰਪ੍ਰੀਤ ਲਾਰਾ {ਰਾਸ਼ਪਿੰਦਰ ਪ੍ਰਿੰਸ}


   
  
  ਮਨੋਰੰਜਨ


  LATEST UPDATES  Advertisements