ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਲਵਿੰਦਰ ਮਾਨ।" />
   View Details << Back

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਲਵਿੰਦਰ ਮਾਨ।" />

ਪਾਣੀਆਂ ਦੇ ਮੁੱਦੇ ਤੇ ਸਰਕਾਰ ਦੀ ਮਨਸ਼ਾ ਤੇ ਕਈ ਸਵਾਲ
ਬੈਂਸ ਨੂੰ ਨਾ ਬੁਲਾ ਕੇ ਕੈਪਟਨ ਸਰਕਾਰ ਦਾ ਦੋਹਰਾ ਚੇਹਰਾ ਹੋਇਆ ਨੰਗਾ : ਮਾਨ

ਭਵਾਨੀਗੜ, 24 ਜਨਵਰੀ (ਗੁਰਵਿੰਦਰ ਸਿੰਘ): "ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਦੇ ਖਿਲਾਫ਼ ਆਵਾਜ਼ ਬੁਲੰਦ ਕਰਕੇ ਪਿਛਲੇ ਸਮੇਂ ਤੋਂ ਸੰਘਰਸ਼ ਕਰਦੇ ਅ ਰਹੇ ਲੋਕ ਇਨਸਾਫ ਪਾਰਟੀ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਸ ਨੂੰ ਸਰਬ ਪਾਰਟੀ ਬੈਠਕ ਵਿੱਚ ਸ਼ਾਮਲ ਹੋਣ ਦਾ ਸੱਦਾ ਨਾ ਦੇ ਕੇ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਧੋਖਾ ਕਰਨ ਦੇ ਸਪਸ਼ਟ ਸੰਕੇਤ ਮਿਲਦੇ ਹਨ।" ਇਹ ਵਿਚਾਰ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਮਾਨ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਦੇ ਮੁੱਦੇ 'ਤੇ ਬੁਲਾਈ ਸਰਬ ਪਾਰਟੀ ਮੀਟਿੰਗ ਤੋਂ ਬੈੰਸ ਭਰਾਵਾਂ ਨੂੰ ਦੂਰ ਰੱਖਣਾ ਅਤਿ ਸ਼ਰਮਨਾਕ ਅਤੇ ਮੰਦਭਾਗਾ ਹੈ ਤੇ ਇਹ ਫੈਸਲਾ ਸਰਕਾਰ ਦੀ ਮਨਸ਼ਾ 'ਤੇ ਕਈ ਸਵਾਲ ਖੜੇ ਕਰਦਾ ਹੈ। ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਸਲ ਵਿੱਚ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਪਾਣੀਆਂ ਲਈ ਚਿੰਤਤ ਸਨ ਤਾਂ ਉਹ ਜਰੂਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਹੋਰਾਂ ਨੂੰ ਇਸ ਮੀਟਿੰਗ ਵਿੱਚ ਭਾਗ ਲੈਣ ਲਈ ਉਚੇਚੇ ਤੌਰ 'ਤੇ ਸੱਦਾ ਭੇਜਦੇ ਤਾਂ ਹੀ ਸੂਬੇ 'ਚ ਪਾਣੀ ਦੀ ਬਣੀ ਗੰਭੀਰ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਚਰਚਾ ਹੋ ਸਕਦੀ ਸੀ। ਲੇਕਿਨ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖੀ ਮੀਟਿੰਗ ਪਾਣੀਆਂ ਦੇ ਮੁੱਦੇ ਵਿਚਾਰਨ ਲਈ ਬੈਠਕ ਮਹਿਜ ਚਾਹ ਪਾਰਟੀ ਹੀ ਸਾਬਤ ਹੋਈ ਹੈ। ਕਿਉਂਕਿ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ ਤੇ ਹੋਰਨਾਂ ਸੂਬਿਆਂ ਤੋਂ ਪਾਣੀਆਂ ਦੇ ਬਿੱਲ ਭੇਜਣ ਦੇ ਮੁੱਦੇ ਨੂੰ ਨਕਾਰਿਆ ਗਿਆ। ਮਾਨ ਨੇ ਆਖਿਆ ਕਿ ਪਾਣੀਆਂ ਦੇ ਮੁੱਦੇ ਤੇ ਕੈਪਟਨ ਦਾ ਦੋਗਲਾ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਕੈਪਟਨ ਅਤੇ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰਨਗੀਆਂ। ਉਨ੍ਹਾਂ ਆਖਿਆ ਕਿ ਲੋਕ ਇਨਸਾਫ਼ ਪਾਰਟੀ ਜਲਦ ਹੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੱਡੇ ਸੰਘਰਸ਼ ਦਾ ਐਲਾਨ ਕਰੇਗੀ ਅਤੇ ਪੰਜਾਬ ਨੂੰ ਦਰਿਆਈ ਪਾਣੀਆਂ ਦਾ ਬਣਦਾ ਉਸਦਾ ਹੱਕ ਦਵਾ ਕੇ ਰਹੇਗੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਲਵਿੰਦਰ ਮਾਨ।


   
  
  ਮਨੋਰੰਜਨ


  LATEST UPDATES  Advertisements