View Details << Back

6 ਵੇ ਲਵ ਕੁੱਸ਼ ਵਿਜੈ ਦਿਵਸ ਮੌਕੇ ਸਮਾਗਮ
ਸਿੰਗਲਾ ਨੇ ਭਵਨ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਭਵਾਨੀਗੜ, 28 ਜਨਵਰੀ (ਗੁਰਵਿੰਦਰ ਸਿੰਘ): ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਸਭਾ ਦੇ ਕੌਮੀ ਮੀਤ ਪ੍ਰਧਾਨ ਗਮੀ ਕਲਿਆਣ ਦੀ ਅਗਵਾਈ ਹੇਠ 6ਵਾਂ ਲਵ ਕੁੱਸ਼ ਵਿਜੇ ਦਿਵਸ ਇੱਥੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਅਤੇ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਵਾਲਮੀਕਿ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਗੇਜਾ ਰਾਮ ਵਾਲਮੀਕਿ ਨੇ ਹਾਕਮ ਸਿੰਘ ਮੁਗਲ ਨੂੰ ਕਮਿਸ਼ਨ ਦਾ ਜਿਲ੍ਹਾ ਇੰਚਾਰਜ ਦੀ ਨਿਯੁਕਤੀ ਦਾ ਪੱਤਰ ਸੌਂਪਿਆ। ਇਸ ਮੋਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਭਾ ਨੂੰ ਸ਼ਹਿਰ ਵਿੱਚ ਵਾਲਮੀਕਿ ਮਹਾਰਾਜ ਦੇ ਭਵਨ ਦੀ ਉਸਾਰੀ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਅਲਾਨ ਕੀਤਾ ਤੇ ਗੇਜਾ ਰਾਮ ਵਾਲਮਿਕਿ ਵਲੋਂ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਸਬੰਧੀ ਜਲਦ ਹੀ ਪਾਰਟੀ ਹਾਈਕਮਾਨ ਨੂੰ ਮਿਲਣ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਸੁਫੀ ਗਾਇਕ ਸਲੀਮ ਪਠਾਣ ਤੇ ਹਾਸਰਸ ਕਲਾਕਾਰ ਬੀਬੋ ਭੂਆ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਸਮੇਂ ਦਰਸ਼ਨ ਸਿੰਘ ਸੁਬਾ ਪ੍ਰਧਾਨ, ਰਣਜੀਤ ਸਿੰਘ ਨਾਗਰਾ, ਰਵਿੰਦਰ ਵਾਲੀਆ ਦੋਵੇਂ ਸੂਬਾ ਮੀਤ ਪ੍ਰਧਾਨ, ਬਿੰਦਰ ਸਿੰਘ ਦਿੜਬਾ ਜਿਲ੍ਹਾ ਪ੍ਰਧਾਨ, ਵਿੱਕੀ ਚਾਵਲੀਆ ਜਿਲ੍ਹਾ ਮੀਤ ਪ੍ਰਧਾਨ, ਅਮਰਜੀਤ ਬੱਬੀ ਖਜਾਨਚੀ, ਜੰਟ ਦਾਸ ਬਾਵਾ ਮੱਖ ਸਲਾਹਕਾਰ, ਤਰਸੇਮ ਸਿੰਘ ਕਾਕੜਾ, ਰਾਜ ਕੁਮਾਰ, ਗੁਰੀ ਮਹਿਰਾ, ਗਗਨ ਬਾਵਾ ਦਫਤਰ ਇੰਚਾਰਜ, ਸੰਦੀਪ ਕਲਿਆਣ, ਕਮਲ ਨਾਭਾ, ਸੇਵਕ ਸਿੰਘ ਮੋੜ, ਰਜਿੰਦਰ ਸਿੰਘ ਰੋਗਲਾ, ਤਰਸੇਮ ਬਾਵਾ, ਭੁੱਲਰ ਕਲਿਆਣ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਪਤਵੰਤੇ ਮੌਜੂਦ ਸਨ।
ਕੈਬਨਿਟ ਮੰਤਰੀ ਸਿੰਗਲਾ ਤੇ ਗੇਜਾ ਰਾਮ ਵਾਲਮੀਕਿ ਨੂੰ ਸਨਮਾਨਤ ਕਰਦੇ ਸਭਾ ਦੇ ਮੈਬਰ।


   
  
  ਮਨੋਰੰਜਨ


  LATEST UPDATES  Advertisements