View Details << Back

ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ 7 ਰੋਜ਼ਾ ਐਨ.ਐਸ.ਐਸ.ਕੈਂਪ ਦੀ ਸ਼ੁਰੂਆਤ
ਯੂਥ ਪਾਵਰ ਗਰੁੱਪ ਦੇ ਪ੍ਰਧਾਨ ਵਿਕਰਮਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵੱਜੋ ਕੀਤੀ ਸਿਰਕਤ

ਭਵਾਨੀਗੜ੍ਹ 29 ਜਨਵਰੀ {ਗੁਰਵਿੰਦਰ ਸਿੰਘ} ਅੱਜ ਸਥਾਨਕ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਪ੍ਰੋ ਪਦਮਪ੍ਰੀਤ ਕੌਰ ਘੁਮਾਣ ਪ੍ਰਿੰਸੀਪਲ (ਕਾਰਜਕਾਰੀ) ਦੀ ਅਗਵਾਈ ਹੇਠ ਸਤ ਰੋਜਾ ਐਨ.ਐਸ.ਐਸ ਕੈਪ ਦੀ ਸੁਰੂਆਤ ਕੀਤੀ ਗਈ । ਇਸ ਕੈਪ ਦੇ ਉਦਘਾਟਨੀ ਸਮਾਹਰੋ ਵਿੱਚ ਯੂਥ ਪਾਵਰ ਗਰੁੱਪ ਦੇ ਪ੍ਰਧਾਨ ਵਿਕਰਮਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵੱਜੋ ਸਿਰਕਤ ਕੀਤੀ ।ਉਹਨਾਂ ਨੇ ਵਲੰਟੀਅਰਾਂ ਨੂੰ ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ । ਪ੍ਰੋਗਰਾਮ ਅਫਸਰ ਡਾ ਗੁਰਮੀਤ ਕੌਰ ਨੇ ਵਲੰਟੀਅਰਾਂ ਨੂੰ ਐਨ.ਐਸ.ਐਸ ਦੇ ਇਤਿਹਾਸ ਅਤੇ ਉਦੇਸ਼ਾ ਬਾਰੇ ਦੱਸਿਆ । ਇਸ ਮੌਕੇ ਪ੍ਰੋ ਪਦਮਪ੍ਰੀਤ ਕੌਰ ਘੁਮਾਣ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਗਤੀਵਿਧੀਆਂ ਤੋਂ ਇਲਾਵਾ ਸਮਾਜ ਉਸਾਰੀ ਦੇ ਕੰਮਾਂ ਵਿੱਚ ਅਤੇ ਰਾਸ਼ਟਰੀ ਕੌਮੀ ਸੇਵਾ ਯੌਜਨਾ ਕੈਂਪ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ । ਪ੍ਰੋਗਰਾਮ ਅਫਸਰ ਪ੍ਰੋ ਦਲਵੀਰ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਤਰ੍ਹਾਂ ਦੀ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੀਆਂ ਹਨ । ਇਸ ਮੌਕੇ ਪ੍ਰੋ ਕਮਲਜੀਤ ਕੌਰ,ਪ੍ਰੋ ਗੁਰਪ੍ਰੀਤ ਕੌਰ,ਪ੍ਰੋ ਚਰਨਜੀਤ ਸਿੰਘ,ਪ੍ਰੋ ਅਮਨਦੀਪ ਕੌਰ, ਪ੍ਰੋ ਬਬਨਪ੍ਰੀਤ ਕੌਰ, ਪ੍ਰੋ ਕੰਵਲਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਐੱਨ.ਐਸ.ਐਸ.ਵਲੰਟੀਅਰਜ ਹਾਜਰ ਸਨ ।
ਐਨ.ਐਸ.ਐਸ ਕੈਪ ਦੀ ਸੁਰੂਆਤ ਮੌਕੇ ਵਿਦਿਆਰਥੀ ਤੇ ਕਾਲਜ ਸਟਾਫ .


   
  
  ਮਨੋਰੰਜਨ


  LATEST UPDATES  Advertisements