View Details << Back

ਵਿਦਿਆਰਥੀਆਂ ਦੇ ਮਾਪਿਆਂ ਵਲੋ ਆਦਰਸ਼ ਸਕੂਲ ਦੇ ਪ੍ਰਬੰਧਕ ਮੈਡਮ ਸਿੱਧੂ ਦਾ ਸਨਮਾਨ
ਮੈਡਮ ਜਸਪ੍ਰੀਤ ਸਿੱਧੂ ਵਲੋ ਨਿਰਸੁਆਰਥ ਭਾਵਨਾ ਨਾਲ ਚੰਗੇ ਪ੍ਰਬੰਧਾ ਕਾਰਨ ਸਕੂਲ ਤਰੱਕੀਆ ਵੱਲ : ਮਾਪੇ

ਭਵਾਨੀਗੜ 5 ਫਰਵਰੀ ( ਗੁਰਵਿੰਦਰ ਸਿੰਘ ) ਆਦਰਸ਼ ਸੀਨੀਅਰ ਸਕੈਡਰੀ ਸਕੂਲ ਬਾਲਦ ਖੁਰਦ ਵਿੱਚ ਜਦੋ ਤੋ ਸਕੂਲ ਦੇ ਪ੍ਰਬੰਧਕ ਮੈਡਮ ਜਸਪ੍ਰੀਤ ਕੋਰ ਸਿੱਧੂ ਨੇ ਨਿਰਸੁਆਰਥ ਭਾਵਨਾ ਨਾਲ ਆਪਣਾ ਅਹਦਾ ਸੰਭਾਲਿਆ ਹੈ ਓਦੋ ਤੋ ਹੀ ਸਕੂਲ ਦੇ ਪ੍ਰਬੰਧਆ, ਵਿਦਿਆਰਥੀਆਂ ਦੀ ਪੜਾਈ, ਅਤੇ ਖੇਡਾਂ ਵਿੱਚ ਸਕੂਲ ਵਿਦਿਆਰਥੀਆਂ ਵਲੋ ਮਾਰੀਆ ਮੱਲਾਂ ਨੂੰ ਵੇਖਦਿਆਂ ਮੈਡਮ ਸਿੱਧੂ ਦਾ ਸਨਮਾਨ ਕਰਨਾ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦਾ ਭਵਿੱਖ ਵਿੱਚ ਚੰਗੇ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਓਤਸ਼ਾਹਿਤ ਕਰਨਾ ਅਤੇ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਨੂੰ ਚੰਗੇ ਅਤੇ ਅਗਾਹ ਵਧੂ ਵਿਚਾਰਾਂ ਨਾਲ ਲਿਬਰੇਜ ਕਰਨਾ ਅਤੇ ਓਤਸ਼ਾਹ ਵਿੱਚ ਵਾਧਾ ਕਰਨਾ ਹੀ ਹੈ ਓਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਕੂਲ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕ ਮੈਡਮ ਸਿੱਧੂ ਦੀ ਅਗਾਹਵਧੂ ਸੋਚ ਅਤੇ ਚੰਗੇ ਕਾਰਜਾਂ ਲਈ ਪਾਏ ਯੋਗਦਾਨ ਕਾਰਨ ਮੈਡਮ ਸਿੱਧੂ ਦੇ ਸਨਮਾਨ ਮੋਕੇ ਪ੍ਰਗਟ ਕੀਤੇ । ਇਸ ਮੋਕੇ ਵਿਦਿਆਰਥੀਆਂ ਦੇ ਮਾਪਿਆਂ ਵਲੋ ਮੈਡਮ ਸਿੱਧੂ ਨੂੰ ਸਰੋਪਾ ਪਾ ਕੇ ਸਨਮਾਨ ਕੀਤਾ ਤੇ ਇੱਕ ਸ਼ੀਲਡ ਭੇਟ ਕੀਤੀ । ਮਾਪਿਆਂ ਨੇ ਮੈਡਮ ਸਿੱਧੂ ਦੇ ਸਕੂਲ ਲਈ ਕੀਤੇ ਜਾ ਰਹੇ ਵਧੀਆ ਕੰਮਾਂ ਤੇ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਵਾਲੇ ਉਪਰਾਲਿਆ ਦੀ ਸ਼ਲਾਘਾ ਕੀਤੀ । ਇਸ ਮੋਕੇ ਮੈਡਮ ਸਿੱਧੂ ਨੇ ਜਿਥੇ ਸਕੂਲ ਵਿੱਚ ਅਏ ਮਾਪਿਆਂ ਦਾ ਧੰਨਵਾਦ ਕੀਤਾ ਓਥੇ ਹੀ ਓਹਨਾ ਵਿਦਿਆਰਥੀਆਂ ਦੇ ਓਜਵਲ ਭਵਿੱਖ ਦੀ ਕਾਮਨਾ ਕਰਦਿਆਂ ਸਕੂਲ ਦੇ ਪ੍ਰਬੰਧਾ . ਚੰਗੀ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਵਲੋ ਮਾਰੀਆ ਮੱਲਾਂ ਲਈ ਸਮੂਹ ਸਕੂਲ ਸਟਾਫ ਦੀ ਮਿਹਨਤ ਕਰਾਰ ਦਿੰਦੀਆਂ ਓਹਨਾਂ ਅਤੇ ਸਮੂਹ ਸਕੂਲ ਸਟਾਫ ਵਲੋ ਹੋਰ ਮਿਹਨਤ ਕਰਦਿਆਂ ਚੰਗੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਵਿਸ਼ਵਾਸ਼ ਦਵਾਇਆ । ਇਸ ਸਭਾ ਦੀ ਪ੍ਰਧਾਨਗੀ ਨਰਦੀਪ ਲਾਲਕਾ. ਅਵਤਾਰ ਸਿੰਘ ਬਲਿਆਲ ਨੇ ਸਾਝੇ ਤੋਰ ਤੇ ਕੀਤੀ । ਇਸ ਮੋਕੇ ਸਕੂਲ ਕਮੇਟੀ ਦੇ ਚੇਅਰਮੈਨ ਅਤੇ ਸਰਪੰਚ ਦਰਸ਼ਨ ਸਿੰਘ ਜੱਜ ਬਾਲਦੀਆ . ਪਵਿੱਤਰ ਸਿੰਘ . ਰਘਵੀਰ ਸਿੰਘ . ਗੁਰਜੰਟ ਸਿੰਘ . ਗੁਰਪ੍ਰੀਤ ਸਿੰਘ . ਸਰਬਜੀਤ ਸਿੰਘ . ਕੰਵਲਜੀਤ ਸਿੰਘ . ਸੁਖਵਿੰਦਰ ਸਿੰਘ ਤੋ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਸਟਾਫ ਮੋਜੂਦ ਸੀ ।
ਚੰਗੇ ਕਾਰਜਾਂ ਲਈ ਸਕੂਲ ਪ੍ਰਬੰਧਕ ਮੈਡਮ ਸਿੱਧੂ ਦਾ ਸਨਮਾਨ ਕਰਦੇ ਮਾਪੇ ।


   
  
  ਮਨੋਰੰਜਨ


  LATEST UPDATES  Advertisements