View Details << Back

ਧੂਮ ਧਾਮ ਨਾਲ ਮਨਾਈ ਜਾਂ ਰਹੀ ਹੈ ਸ਼ਿਵਰਾਤਰੀ
ਮਹਾਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ : ਰੋਮੀ

ਭਵਾਨੀਗੜ੍ਹ {ਗੁਰਵਿੰਦਰ ਸਿੰਘ ਰੋਮੀ} : ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਦਾ ਪੁਰਾਤਨ ਸ਼ਿਵ ਮੰਦਰ ਹੈ ਜਿਸ ਦੀ ਦੇਖ ਰੇਖ ਲਈ ਪ੍ਰਾਚੀਨ ਸਿਵ ਮੰਦਰ ਕਮੇਟੀ ਬਣੀ ਹੋਈ ਹੈ । ਇਹ ਸ਼ਿਵ ਮੰਦਰ ਟਰੱਕ ਯੂਨੀਅਨ ਤੋ ਸਿਵਲ ਹਸਪਤਾਲ ਭਵਾਨੀਗੜ੍ ਰੋਡ ਪਰ ਸਾਹਮਣੇ ਗੋਰਮਿੰਟ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ) ਦੇ ਸਾਹਮਣੇ ਹੈ । ਇਸ ਮੰਦਰ ਦੇ ਓਪਰ ਇੱਕ 75 ਫੱਟ ਓਚੀ ਭਗਵਾਨ ਸ਼ਿਵ ਜੀ ਦੀ ਆਦਮ ਕੱਦ ਮੂਰਤੀ ਸਥਾਪਤ ਹੈ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਅਤੇ ਚੱਕਰਧਾਰੀ ਨਾਟਕ ਕਲੱਬ ਭਵਾਨੀਗੜ ਦੇ ਸਹਿਯੋਗ ਸਦਕਾ ਭਗਵਾਨ ਸ਼ਿਵ ਜੀ ਦੀ ਮੂਰਤੀ ਬਣਵਾਈ ਗਈ ਇਸ ਮੂਰਤੀ ਨੂੰ ਬਣਾਉਣ ਲਈ 2 ਸਾਲ ਦਾ ਸਮਾ ਲੱਗਿਆ ਤੇ 2007 ਵਿੱਚ ਬਣ ਕੇ ਤਿਆਰ ਹੋਈ.ਅੱਜ ਗੱਲਬਾਤ ਕਰਦਿਆਂ ਮੰਦਿਰ ਕਮੇਟੀ ਦੇ ਅਸ਼ੋਕ ਕੁਮਾਰ ਸ਼ਰਮਾ , ਨੀਟਾ ਸ਼ਰਮਾ , ਜੈ ਪਾਲ ਗੋਇਲ , ਵਿਜੈ ਕੁਮਾਰ ਸਿੰਗਲਾ ਨੇ ਇਲਾਕਾ ਭਵਾਨੀਗੜ੍ਹ ਦੀ ਸਮੂਹ ਸੰਗਤ ਨੂੰ ਜਿਥੇ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ ਦਿਤੀਆਂ ਓਥੇ ਹੀ ਅਪੀਲ ਕੀਤੀ ਕੇ ਵੱਧ ਤੋਂ ਵੱਧ ਸੰਗਤ ਪ੍ਰਾਚੀਨ ਸ਼ਿਵ ਮੰਦਿਰ ਵਿਚ ਪੁੱਜ ਕੇ ਭੋਲੇ ਸ਼ੰਕਰ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੇ ਓਹਨਾ ਦਸਿਆ ਕਿ ਭਲਕੇ 21 ਫਰਵਰੀ ਨੂੰ ਮਹਾ ਸ਼ਿਵਰਾਤਰੀ ਧੂਮ ਧਾਮ ਨਾਲ ਮਨਾਈ ਜਾਂ ਰਹੀ ਹੈ ਤੇ 22 ਫਰਵਰੀ ਨੂੰ ਭੰਡਾਰਾ ਚਲੇਗਾ .
75 ਫੁੱਟ ਉੱਚੀ ਸ਼ਿਵ ਭਗਵਾਨ ਜੀ ਦੀ ਸ਼ਸੋਹਬਿਤ ਮੂਰਤੀ.


   
  
  ਮਨੋਰੰਜਨ


  LATEST UPDATES  Advertisements