View Details << Back

ਕਰੋਨਾ ਕਾਲ ਵਿਚ ਆਰਥਿਕ ਤੰਗੀ
ਸੰਕਟਕਾਲ ਵਿੱਚ ਰਾਹਤ ਪੈਕੇਜ ਦੇਣ ਮੁੱਖ ਮੰਤਰੀ :- ਪ੍ਦੀਪ ਵਰਮਾ

ਪ੍ਦੀਪ ਵਰਮਾ ਪੰਜਾਬ ਇੰਚਾਰਜ ਹਿੰਦੁਸਤਾਨ ਵਿਦਿਆਰਥੀ ਸੇਨਾ ਸਾਖਾ ਸਿਵ ਸੇਨਾ ਹਿੰਦੁਸਤਾਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸੀ੍ ਵਿਜੈਇੰਦਰ ਸਿੰਗਲਾ ਜੀ ਤੋ ਮੰਗ ਕੀਤੀ ਹੈ ਕਿ ਕਰੋਨਾ ਵਾਇਰਸ ਮਹਾਂਮਾਰੀ ਦੇ ਕਰਫਿਊ ਦੇ ਕਾਰਣ ਪੰਜਾਬ ਦੇ ਲੋਕਾਂ ਦਾ ਕੰਮਕਾਰ ਬਿਲਕੁਲ ਬੰਦ ਪਏ ਸਨ ਜਿਸ ਕਰਕੇ ਅਮਦਨ ਦੇ ਸਾਧਨ ਨਾ ਹੋਣ ਕਰਕੇ ਸਾਰੇ ਲੋਕ ਅਾਰਥਿਕ ਤੋਰ ਉਤੇ ਬਹੁਤ ਕੰਮਜੋਰ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਕੋਈ ਅਾਰਥਿਕ ਮਦਦ ਵੀ ਨਹੀ ਕੀਤੀ ਗਈ ਇਸ ਲੋਕਡਾਊਨ ਦੇ ਸਮੇ ਪੰਜਾਬ ਦੇ ਲੋਕ ਪਹਿਲਾਂ ਤੋ ਹੀ ਅਾਰਥਿਕ ਮੰਦੀ ਦਾ ਸ਼ਿਕਾਰ ਹੋ ਚੁੱਕੇ ਹਨ ਦੂਜੇ ਪਾਸੇ ਕੋਈ ਕਾਰੋਬਾਰ ਨਾ ਚੱਲਣ ਕਾਰਣ ਪੰਜਾਬ ਦੇ ਲੋਕਾਂ ਵਿੱਚ ਪੂੰਜੀ ਦੀ ਸਭ ਤੋ ਵੱਡੀ ਘਾਟ ਪੈਦਾ ਹੋਈ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਬਿਜਲੀ ਦੇ ਬਿੱਲ,ਟੈਕਸ, ਸਕੂਲਾਂ ਦੀ ਟਿਊਸਨ ਫੀਸ ਭਰਨ ਲਈ ਕਹਿਕੇ ਪੰਜਾਬ ਦੇ ਲੋਕਾਂ ਦੀ ਮੁਸੀਬਤ ਵਿੱਚ ਵਾਧਾ ਕਰ ਦਿੱਤਾ ਹੈ.ਸਭ ਤੋ ਪਹਿਲਾ ਜਦੋ ਬੱਚੇ ਸਕੂਲ ਵਿੱਚ ਹਾਜਰ ਹੀ ਨਹੀ ਹੋਏ ਤਾਂ ਟਿਊਸਨ ਫੀਸ਼ ਕਿਸ ਕਿਸਮ ਦੀ , ਅਤੇ ਜਦੋ ਲੋਕਾਂ ਦੇ ਕਾਰੋਬਾਰ ਬੰਦ ਪਏ ਹਨ ਤਾਂ ਉਹ ਕਿੱਥੇ ਰੁਪਏ ਲਿਆ ਕੇ ਬਿਜਲੀ ਦੇ ਬਿੱਲ ਭਰਨ ਅਤੇ ਕਿੱਥੋ ਟੈਕਸ ਭਰਨ,,,ਕੁਦਰਤੀ ਸੰਕਟ ਦੇ ਕਾਰਣ ਤਾਂ ਲੋਕ ਪਹਿਲਾਂ ਹੀ ਬਹੁਤ ਵੱਡੇ ਸੰਕਟ ਵਿੱਚ ਦੂਜੇ ਪਾਸੇ ਲਾੱਕਡਾਊਨ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਦੀ ਕਿਸੇ ਕਿਸਮ ਮਦਦ ਤਾਂ ਕੁਝ ਨਹੀ ਕੀਤਾ ਉਲਟਾ ਲੋਕਾਂ ਨੂੰ ਹੋਰ ਗਹਿਰੇ ਸੰਕਟ ਵਿੱਚ ਪਾ ਦਿੱਤਾ ਹੈ.ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਹੈ ਕਿ ਪੰਜਾਬ ਸਰਕਾਰ ਨੇ ਮਦਦ ਤਾਂ ਕੁਝ ਨਹੀ ਕੀਤਾ ਕਰੋਨਾ ਵਾਇਰਸ ਸੰਕਟ ਵਿੱਚ ਉਲਟਾ ਹੋਰ ਪੰਜਾਬ ਦੇ ਲੋਕਾਂ ਨੂੰ ਸੰਕਟ ਵਿੱਚ ਪਾ ਦਿੱਤਾ ਬਿਜਲੀ ਦਾ ਬਿੱਲ ਸਕੂਲ ਦੀ ਟਿਊਸਨ ਫੀਸ,ਟੈਕਸ ਆਦਿ, ਵਰਮਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋ ਮੰਗ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਸਕੂਲ ਟਿਊਸਨ ਫੀਸਾਂ ਮਾਫ ਕਰਕੇ ਪੰਜਾਬ ਦੇ ਲੋਕਾਂ ਨੂੰ ਕਰੋਨਾ ਵਾਇਰਸ ਸੰਕਟ ਦੇ ਕਾਰਣ ਪੈਦਾ ਹੋਈ ਚਿੰਤਾ ਤੋ ਮੁਕਤੀ ਦਿਵਾਉਣ |

   
  
  ਮਨੋਰੰਜਨ


  LATEST UPDATES  Advertisements