View Details << Back

ਮੋਦੀ ਸਰਕਾਰ ਵੱਲੋ ਪਾਸ ਕੀਤੇ ਆਰਡੀਨੈੱਸ ਦਾ ਵਿਰੋਧ
ਆਰਡੀਨੈੱਸ ਕਿਸਾਨ, ਮਜ਼ਦੂਰ,ਦੁਕਾਨਦਾਰ ਤੇ ਆੜਤੀਆਂ ਵਰਗ ਲਈ ਖਤਰਨਾਕ: ਭਾੲੀ ਮਾਝੀ

ਗੁਰਵਿੰਦਰ ਸਿੰਘ :- ਅੱਜ ਦੇ ਸਮੇਂ ਵਿੱਚ ਕਿਸਾਨਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਸਾਨ ਦਾ ਇੱਕੋ ਇੱਕ ਧੰਦਾ ਖੇਤੀ ਹੈ ।ਕਿਸਾਨ ਦੀ ਲੰਮੇ ਸਮੇਂ ਤੋਂ ਇੱਕੋ ਮੰਗ ਸੀ ਕਿ ਉਸ ਦੀ ਫਸਲਾਂ ਦੇ ਬਣਦੇ ਹੱਕ ਉਸ ਨੂੰ ਦਿੱਤੇ ਜਾਣ ਸਹੀ ਰੇਟ ਉਸ ਨੂੰ ਦਿੱਤੇ ਜਾਣ। ਕਿਸਾਨ ਦੀ ਮੰਗ ਸੀ ਕਿ ਡਾ.ਸੁਆਮੀ ਨਾਥਨ ਦੀ ਰੀਪੋਰਟ ਨੂੰ ਲਾਗੂ ਕੀਤਾ ਜਾੲੇ ਪਰ ਹੁਣ ਮੋਦੀ ਸਰਕਾਰ ਡਾ.ਸੁਆਮੀ ਨਾਥਨ ਦੀ ਰੀਪੋਰਟ ਨੂੰ ਲਾਗੂ ਕਰਨ ਦਾ ਵਾਅਦਾ ਕਰਕੇ ਮੁੱਕਰੀ ਤਾਂ ਹੈ ਈ ਆ ਉੱਤੋਂ ਕਿਸਾਨਾਂ ਦੇ ਜਖ਼ਮਾਂ ਤੇ ਹੋਰ ਲੂਣ ਛਿੜਕਦਿਆਂ ਹੋਇਆ ਨਵੇ ਅਾਰਡੀਨੈਸ ਪਾਸ ਕਰਕੇ , ਇਓ ਪ੍ਰਤੀਤ ਹੁੰਦਾ ਹੈ ਕਿ, ਕਿਸਾਨਾਂ ਤੋਂ ਉਨ੍ਹਾਂ ਦਾ ਧੰਧਾ ਅਤੇ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਪਹੁੰਚਾਉਣ ਦੀ ਨੀੰਹ ਰੱਖ ਚੁੱਕੀ ਹੈ । ੲਿਹ ਵੀਚਾਰ ਪੰਥ ਪ੍ਰਸਿੱਧ ਕਥਾਵਾਚਕ ਭਾੲੀ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ - ੲੇ - ਖਾਲਸਾ , ਭਾੲੀ ਹਰਜੀਤ ਸਿੰਘ ਢਪਾਲੀ ਅਤੇ ਭਾੲੀ ਸ਼ਮਸ਼ੇਰ ਸਿੰਘ ਢੱਡਰੀਅਾਂ ਨੇ ਪ੍ਰਗਟਾੳੁਦਿਅਾਂ ਕਿਹਾ ਕਿ ਇਸ ਨਵੇਂ ਕਾਲੇ ਕਾਨੂੰਨ ਅਨੁਸਾਰ ਮੰਡੀਆਂ ਵਿੱਚ ਆਏ ਬਿਨਾਂ ਹੀ ਬਾਹਰ - ਬਾਹਰ ਕਿਸਾਨਾਂ ਦੀ ਫ਼ਸਲ ਖ਼ਰੀਦ ਕਾਰਪੋਰੇਟ ਘਰਾਨਿਆਂ ਵੱਲੋਂ ਕੀਤੀ ਜਾਵੇਗੀ । ਜਿਸ ਕਾਰਨ ਆਮ ਕਿਸਾਨ ਕਾਰਪੋਰੇਟ ਘਰਾਣਿਆਂ ਦਾ ਸ਼ਿਕਾਰ ਹੋ ਕੇ ਕਾਰਪੋਰੇਟ ਘਰਾਣਿਆਂ ਦੇ ਰਹਿਮੋ - ਕਰਮ ਤੇ ਨਿਰਭਰ ਹੋ ਜਾਵੇਗਾ । ਜਿਸ ਨਾਲ ਇਨ੍ਹਾਂ ਘਰਾਣਿਆਂ ਦੁਆਰਾ ਕਿਸਾਨਾਂ ਦੀ ਆਰਥਿਕ ਲੁੱਟ ਵੀ ਕੀਤੀ ਜਾਵੇਗੀ । ਇਸ ਨਾਲ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਬਲਕਿ ਆੜ੍ਹਤੀਆਂ , ਮਜ਼ਦੂਰਾਂ , ਆਮ ਦੁਕਾਨਦਾਰਾਂ ਅਤੇ ਜਨਤਾ ਵੀ ਭਾਰੀ ਆਰਥਿਕ ਤੌਰ ਤੇ ਨੁਕਸਾਨ ਝੱਲਣਾ ਪਵੇਗਾ । ਮੌਜੂਦਾ ਸਮੇਂ ਵਿੱਚ ਕਿਸਾਨ ਸਰਕਾਰ ਵੱਲੋਂ ਤੈਅ ਸ਼ੁਦਾ ਸਮਰਥਨ ਮੁੱਲ ਦੇ ਕਿਸਾਨਾਂ ਦੀ ਫਸਲ ਦੀ ਖਰੀਦ ਕੀਤੀ ਜਾਂਦੀ ਹੈ । ਪਰ ਜੇਕਰ ਇਹ ਕਾਲਾ ਕਾਨੂੰਨ ਲਿਆਉਣ ਵਿੱਚ ਮੋਦੀ ਸਰਕਾਰ ਸਫਲ ਹੋ ਜਾਂਦੀ ਹੈ , ਤਾਂ ਮੰਡੀਆਂ ਵਿੱਚ ਵਿਕਣ ਵਾਲੀ ਫ਼ਸਲ ਵਿੱਚ ਭਾਰੀ ਕਟੌਤੀ ਹੋਵੇਗੀ । ਕਿਉਂਕਿ ਜਨਤਾ ਤੱਕ ਸਿੱਧੇ ਤੌਰ ਤੇ ਪਹੁੰਚਣ ਵਾਲੇ ਅਨਾਜ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ । ਅਜਿਹੇ ਕਾਰਪੋਰੇਟ ਘਰਾਣੇ ਅਨਾਜ ਦੀ ਕਾਲਾਬਾਜ਼ਾਰੀ ਕਰਕੇ ਮੂੰਹ ਮੰਗੇ ਰੇਟ ਵਸੂਲ ਕਰਨਗੇ । ਜਿਸ ਨਾਲ ਦੇਸ਼ ਦੇ ਮੱਧ ਅਤੇ ਗਰੀਬ ਵਰਗ ਦੀ ਜਨਤਾ ਨੂੰ ਆਪਣਾ ਪਰਿਵਾਰ ਪਾਲਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ । ਦੂਜੇ ਪਾਸੇ ਮੋਦੀ ਸਰਕਾਰ ਦੇ ਚਹੇਤੇ ਕਾਰਪੋਰੇਟ ਘਰਾਣੇ ਅਨਾਜ ਦੀ ਕਾਲਾਬਾਜ਼ਾਰੀ ਕਰਕੇ ਆਪਣੀ ਐਸ਼ਪ੍ਰਸਤੀ ਵਿੱਚ ਕੋਈ ਕਸਰ ਨਹੀਂ ਛੱਡਣਗੇ।ਕਿਸਾਨ ਦੇ ਗਲ ਵਿੱਚ ਓਹੀ ਰੱਸਾ ਪਵੇਗਾ!ਰੱਬ ਨਾ ਕਰੇ ਕਿਸਾਨ ਨੂੰ ਆਪਣੀ ਹੀ ਜ਼ਮੀਨ ਵਿੱਚ ਮਜ਼ਦੂਰ ਬਣਕੇ ਕੰਮ ਕਰਨਾ ਪੈ ਜਾਵੇ।ਸੂਬਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕਾਲੇ ਕਾਨੂੰਨ ਦਾ ਵੱਧ ਤੋਂ ਵੱਧ ਵਿਰੋਧ ਕਰੇ ਅਤੇ ਕਿਸਾਨ ਦੇ ਹੱਕ ਵਿੱਚ ਡਟ ਕੇ ਖੜੀ ਹੋਵੇ।ਓਥੇ ਨਾਲ ਹੀ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਬਾਦਲਕੇ ਵੀ ਸਪੱਸ਼ਟ ਰੂਪ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜੇ ਦਿਖਾੲੀ ਨਹੀ ਦੇ ਰਹੇ।ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨਾਂ ਦਾ ਸ਼ੋਸ਼ਣ ਕਰਕੇ ਕਿਸਾਨਾਂ ਦੀਆਂ ਫਸਲਾਂ ਦੀ ਕਾਲਾਬਜ਼ਾਰੀ ਕਰਨ ਦੀ ਆਸ ਲਾਈ ਬੈਠੇ ਹਨ।ਸੋ ਜਿੱਥੇ ਕਿਸਾਨ ਵੀਰਾਂ ਨੂੰ ਜਾਗਣ ਦੀ ਲੋੜ ਹੈ ਓਥੇ ਨਾਲ ਹੀ ਮਜ਼ਦੂਰ ਆੜਤੀੲੇ ਅਤੇ ਮਾਰਕਿਟ ਕਮੇਟੀਆਂ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਨ ਦੀ ਲੋੜ ਹੈ ਅਤੇ ਇਸ ਕਾਲੇ ਕਾਨੂੰਨ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।ਦਰਬਾਰ ੲੇ ਖਾਲਸਾ ਜਥੇਬੰਦੀ ਕਿਸਾਨ ਤੇ ਹੋੲੇ ਇਸ ਮਾਰੂ ਘਾਤਕ ਹਮਲੇ ਦੀ ਪੂਰੀ ਤਰਾਂ ਨਖੇਧੀ ਕਰਦੀ ਹੈ ਅਤੇ ਹਰ ਵਾਰ ਦੀ ਤਰਾਂ ਕਿਸਾਨ ਦੇ ਹੱਕ ਵਿੱਚ ਤਨ ਮਨ ਨਾਲ ਡਟ ਕੇ ਖੜੀ ਹੈ ਅਤੇ ਹਮੇਸ਼ਾਂ ਖੜਦੀ ਰਹੇਗੀ ।

   
  
  ਮਨੋਰੰਜਨ


  LATEST UPDATES  Advertisements