View Details << Back

ਕਰੋਨਾ ਕਾਲ ਚ ਫੇਲ ਰਹੀ ਸੂਬਾ ਸਰਕਾਰ
7 ਜੁਲਾਈ ਤੋਂ ਸਰਕਾਰ ਵਿਰੁੱਧ ਧਰਨਿਆਂ ਸਬੰਧੀ ਉਲੀਕਿਆ ਪੋ੍ਗਰਾਮ

ਭਵਾਨੀਗੜ੍ 4 ਜੁਲਾਈ (ਗੁਰਵਿੰਦਰ ਸਿੰਘ)
ਕਰੋਨਾ ਕਾਲ ਦੋਰਾਨ ਸੂਬਾ ਸਰਕਾਰ ਵਲੋ ਬਿਨਾ ਕਿਸੇ ਪਲਾਨ ਦੇ ਸਰਕਾਰ ਚਲਾਈ ਜਾ ਰਹੀ ਹੈ ਤੇ ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਓੁਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਬਾਬੂ ਪ੍ਕਾਸ਼ ਚੰਦ ਗਰਗ ਨੇ ਇੱਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ । ਓੁਹਨਾ ਦੱਸਿਆ ਕਿ ਸ਼ੋਮਣੀ ਅਕਾਲੀ ਦੱਲ ਵਲੋਂ 7 ਜੁਲਾਈ 2020 ਨੂੰ ਪਟਰੋਲ,ਡੀਜ਼ਲ ਦੀਆਂ ਵੱਧੀਆਂ ਕੀਮਤਾਂ ਨੂੰ ਵਾਪਸ ਲੈਣ ਅਤੇ ਗ਼ਰੀਬ ਪਰਿਵਾਰਾਂ ਦੇ ਕੱਟੇ ਨੀਲੇ ਕਾਰਡ ਬਹਾਲ ਕਰਵਾਉਣ,ਪਾ੍ਈਵੇਟ ਸਕੂਲਾਂ ਦੀਆਂ ਫ਼ੀਸਾਂ ਬਾਰੇ ਦੋਗਲੀ ਨੀਤੀ ਬੰਦ ਕਰਨ, ਬਿਜਲੀ ਬਿਲਾਂ ਵਿੱਚ ਵਾਧਾ ਵਾਪਸ ਲੈਣ ਦੀਆਂ ਮੰਗਾ ਨੂੰ ਲੈ ਕੇ ਸਰਕਲ ਭਵਾਨੀਗੜ੍ ਦੀ ਮੀਟਿੰਗ ਵਿੱਚ ਸਰਕਾਰ ਖਿਲਾਫ਼ ਮੁਜਾਹਰਾ ਕਰਨ ਦੇ ਪੋ੍ਗਰਾਮ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਕਰਦੇ ਹੋਏ ਕੀਤਾ । ਇਸ ਮੋਕੇ ਹੈਪੀ ਰੰਧਾਵਾ. ਕੁਲਵੰਤ ਸਿੰਘ ਜੋਲੀਆ. ਰਵਜਿੰਦਰ ਸਿੰਘ ਵਿਰਕ. ਸੋਮਾ ਫੱਗੂਵਾਲਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੋਜੂਦ ਸਨ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸੰਸਦੀ ਸਕੱਤਰ ਬਾਬੂ ਗਰਗ ।


   
  
  ਮਨੋਰੰਜਨ


  LATEST UPDATES  Advertisements