View Details << Back

ਪੈਂਤੀ ਹਜਾਰ ਹਿੰਦੂਆਂ ਦੇ ਬਲੀਦਾਨ ਨੇ ਸੂਬੇ ਵਿਚ ਸ਼ਾਂਤੀ ਬਹਾਲ ਕੀਤੀ
ਮੁੱਖ ਮੰਤਰੀ ਤੇ ਡੀ.ਜੀ.ਪੀ ਨੇ ਤੋੜੀ ਖਾਲਿਸਤਾਨ ਰੈਫਰੈਂਡਮ 2020 ਦੀ ਕਮਰ ;- ਹਿਤੇਸ਼ ਭਾਰਦਵਾਜ

ਭਵਾਨੀਗੜ੍ਹ 5 ਜੁਲਾਈ { ਗੁਰਵਿੰਦਰ ਸਿੰਘ }ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ 4 ਜੁਲਾਈ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੀਡਰ ਵਧਾਵਾ ਸਿੰਘ ਅਤੇ 9 ਵਿਅਕਤੀਆਂ ਨੂੰ ਅੱਤਵਾਦੀ ਘੋਸ਼ਣਾ ਕਰਨ ਲਈ ਬਜਰੰਗ ਦਲ ਹਿੰਦੋਸਤਾਨ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ ਦਿਨਕਰ ਗੁਪਤਾ ਲਗਾਤਾਰ ਪੰਨੂੰ ਵਰਗੇ ਅੱਤਵਾਦੀਆਂ ਦਾ ਪਰਦਾਫਾਸ਼ ਕਰ ਰਹੇ ਸਨ ਅਤੇ ਇਸਦੇ ਕਾਰਨ ਪੰਨੂ ਰੈਫਰੈਂਡਮ 2020 ਮੁਹਿੰਮ ਵਿੱਚ ਸਫਲ ਨਹੀਂ ਹੋ ਸਕਿਆ.ਭਾਰਦਵਾਜ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਨੇਤਾਵਾਂ ‘ਤੇ ਹਮਲੇ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਬਾਵਜੂਦ ਖਾਲਿਸਤਾਨ ਦੀ ਹਮਾਇਤ ਦੀ ਲਹਿਰ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਵਿਚ 35000 ਹਿੰਦੂਆਂ ਦੇ ਬਲੀਦਾਨ ਨੇ ਸ਼ਾਂਤੀ ਬਹਾਲ ਕੀਤੀ ਹੈ। ਕੁਝ ਸ਼ਰਾਰਤੀ ਲੋਕ ਖਾਲਿਸਤਾਨ ਦੀ ਆੜ ਹੇਠ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਇਨ੍ਹਾਂ 9 ਅੱਤਵਾਦੀਆਂ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਵਿਰੁੱਧ ਗ੍ਰਹਿ ਮੰਤਰਾਲੇ ਨੂੰ ਲਗਾਤਾਰ ਇੰਪੁੱਟ ਦਿੰਦੇ ਰਹੇ ਹਨ। ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਕ ਵੱਡਾ ਫੈਸਲਾ ਲਿਆ ਹੈ ਅਤੇ ਇਨ੍ਹਾਂ 9 ਦੇਸ਼ ਵਿਰੋਧੀਆਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ।ਇਸਦੇ ਲਈ ਅਸੀਂ ਕੇਂਦਰ ਸਰਕਾਰ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਖਾਲਿਸਤਾਨ ਦੀ ਆੜ ਲੈ ਕੇ ਨਫਰਤ ਫੈਲਾ ਰਹੇ ਲੋਕਾਂ ਵਿਰੁੱਧ ਕੜੀ ਕਾਰਵਾਈ ਕੀਤੀ ਹੈ। ਭਾਰਦਵਾਜ ਨੇ ਕਿਹਾ ਕਿ ਸਰਹੱਦ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਨਾਲ ਜੁੜੀਆਂ ਵੱਖ ਵੱਖ ਗਤੀਵਿਧੀਆਂ ਵਿਚ ਸ਼ਾਮਲ ਰਹੇ ਗੁਰਪਤਵੰਤ ਸਿੰਘ ਪੰਨੂੰ ਸਣੇ ਸਾਰੇ 9 ਲੋਕਾਂ ਨੂੰ ਲੰਬੇ ਸਮੇਂ ਤੋਂ ਅੱਤਵਾਦੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਅਸੀਂ ਇਨ੍ਹਾਂ ਗੱਦਾਰਾਂ ਨੂੰ ਹਮੇਸ਼ਾਂ ਅੱਤਵਾਦੀ ਕਿਹਾ ਹੈ। ਭਾਰਦਵਾਜ ਨੇ ਕਿਹਾ ਕਿ ਪੰਨੂ ਵਿਸ਼ਵ ਦਾ ਸਭ ਤੋਂ ਵੱਡਾ ਗੱਦਾਰ ਹੈ ਜਿਸ ਨੇ ਭਾਰਤ ਨੂੰ ਖਾਧਾ ਅਤੇ ਭਾਰਤ ਮਾਂ ਦੀ ਪਿੱਠ ‘ਤੇ ਚਾਕੂ ਮਾਰਿਆ। ਪਿਛਲੇ ਦਿਨੀ ਗਲਬਾਨ ਘਾਟੀ ਵਿਚ ਇਸਨੇ ਚੀਨੀ ਪੱਖ ਦੀ ਪ੍ਰਸ਼ੰਸਾ ਕਰਦਿਆਂ ਲੱਦਾਖ ਵਿਚ ਤਣਾਅ ਦੇ ਮੱਦੇਨਜ਼ਰ ਚੀਨੀ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਆਪਣਾ ਸਮਰਥਨ ਦਿੱਤਾ ਪਰ ਪੰਜਾਬ ਦੇ ਸ਼ਹੀਦ ਚਾਰ ਫੌਜੀ ਵੀਰਾਂ ਲਈ ਕੋਈ ਹਮਦਰਦੀ ਨਹੀਂ ਦਿਖਾਈ।ਪੰਜਾਬ ਵਿੱਚ ਕੋਈ ਖਾਲਿਸਤਾਨ ਸਮਰਥਕ ਇਨ੍ਹਾਂ 9 ਅੱਤਵਾਦੀਆਂ ਦੇ ਹੱਕ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦਾ ਹੈ, ਤਾਂ ਉਹਨਾਂ ਖਿਲਾਫ ਐਫ.ਆਈ.ਆਰ ਦਰਜ ਕਰਕੇ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਅਤੇ ਰੈਫਰੈਂਡਮ 2020 ਦੀ ਮੁਹਿੰਮ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਭਾਰਦਵਾਜ ਨੇ ਕਿਹਾ ਕਿ ਅਮਰੀਕਾ ਅਧਾਰਤ ਸਿੱਖਸ ਫਾਰ ਜਸਟਿਸ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਇਸ ਸਮੇਂ ਦੇਸ਼ ਦੇ ਸਿੱਖਾਂ ਨੂੰ ਭੜਕਾਉਣ ਲਈ ਕੰਮ ਕਰ ਰਿਹਾ ਹੈ, ਅਜਿਹੀ ਸਥਿਤੀ ਵਿੱਚ ਪੰਨੂੰ ਜਿਹਾ ਤੇ ਨਕੇਲ ਕਸਨੀ ਬਹੁਤ ਜ਼ਰੂਰੀ ਹੈ। ਪੰਨੂ ਤਕਰੀਬਨ ਹਰ ਰੋਜ ਭਾਰਤ ਵਿਰੋਧੀ ਸਾਜਿਸ਼ ਰਚਣ ਵਿਚ ਸ਼ਾਮਲ ਹੈ ਅਤੇ ਪੰਜਾਬ ਨੂੰ ਹਿਲਾ ਦੇਣ ਦੀਆਂ ਨਵੀਆਂ ਸਾਜਿਸ਼ਾਂ ਰਚ ਰਿਹਾ ਹੈ। ਪਰ ਸਾਨੂੰ ਉਹਨਾਂ ਸਿਖਾਂ ਤੇ ਮਾਣ ਹੈ ਜਿਹੜੇ ਪੰਨੂੰ ਵਰਗੇ ਗੱਦਾਰਾਂ ਦੇ ਰਾਹ ਨਹੀ ਆ ਰਹੇ। ਅਤੇ ਭਾਰਤ ਸਮੇਤ ਦੁਨੀਆ ਭਰ ਦੇ ਸਿੱਖਾਂ ਨੇ ਵੀ ਰੈਫਰੈਂਡਮ 2020 ਦੀ ਮੁਹਿੰਮ ਨੂੰ ਜ਼ੋਰਦਾਰ ਕਮਜ਼ੋਰ ਕਰ ਦਿੱਤਾ ਹੈ, ਜਿਸ ਨੇ ਪੰਨੂੰ ਦੀ ਭਾਰਤ ਵਿਰੋਧੀ ਸਾਜਿਸ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ।ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਸਿੱਖ ਖਾਲਿਸਤਾਨ ਦੀ ਮੁਹਿੰਮ ‘ਤੇ ਪੈਸਾ ਇਕੱਠਾ ਕਰਨ ਵਾਲੇ ਪੰਨੂ ਦਾ ਪਰਦਾਫਾਸ਼ ਕਰ ਰਹੇ ਹਨ ਅਤੇ ਪੰਨੂ ਦੇ ਮੂੰਹ ਤੇ ਸਿੱਖਾਂ ਦੀ ਇਹ ਕਰਾਰੀ ਚਪੇੜ ਹੈ। ਸਮੁੱਚੇ ਭਾਰਤ ਨੂੰ ਅਜਿਹੇ ਸ਼ਰਧਾਲੂ ਸਿੱਖਾਂ ‘ਤੇ ਮਾਣ ਹੈ।

   
  
  ਮਨੋਰੰਜਨ


  LATEST UPDATES  Advertisements