View Details << Back

" ਭਾਰਤੀ ਲੋਕ ਨੀਚ ਕਿਵੇਂ ਬਣੇ" ਗੁਰਨਾਮ ਸਿੰਘ ਦੀ ਪੁਸਤਕ ਲੋਕ ਅਰਪਣ

ਭਵਾਨੀਗੜ 5 ਜੁਲਾਈ ( ਗੁਰਵਿੰਦਰ ਸਿੰਘ ) ਬਿਤੇ ਦਿਨੀ ਭਵਾਨੀਗੜ ਦੇ ਅੰਬੇਡਕਰ ਪਾਰਕ ਵਿਖੇ ਪੰਜਾਬ ਦੇ ਓੁਘੇ ਲੇਖਕ ਪ੍ਰੋਫੈਸਰ ਗੁਰਨਾਮ ਸਿੰਘ ਵਲੋ ਲਿਖੀ ਕਿਤਾਬ " ਭਾਰਤੀ ਲੋਕ ਨੀਚ ਕਿਵੇਂ ਬਣੇ" ਲੋਕ ਅਰਪਣ ਕੀਤੀ ਗਈ ਜੋ ਕਿ ਬਾਰਾਂ ਸੋ ਤੋ ਓੁਪਰ ਦੇ ਪੰਨਿਆਂ ਦੀ ਬਣੀ ਹੋਈ ਹੈ ਜਿਸ ਬਾਰੇ ਡਾ ਬੀ ਆਰ ਅੰਬੇਦਕਰ ਚੇਤਨਾ ਮੰਚ ਭਵਾਨੀਗੜ ਦੇ ਪ੍ਰਧਾਨ ਚਰਨਾ ਰਾਮ. ਚੰਦ ਸਿੰਘ ਰਾਮਪੁਰਾ.ਜਸਵਿੰਦਰ ਚੋਪੜਾ .ਜਗਜੀਤ ਸਿੰਘ ਨਾਭਾ.ਕਰਿਸ਼ਨ ਸਿੰਘ .ਹੰਸ ਰਾਜ.ਡਾ ਗੁਰਜੰਟ ਸਿੰਘ .ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਕਿਤਾਬ ਵਿੱਚ ਗਰੀਬ ਅਤੇ ਦਲਿਤ ਵਰਗ ਨਾਲ ਪਿਛਲੇ ਸਮਿਆਂ ਤੋ ਹੁੰਦੇ ਆ ਰਹੇ ਸ਼ੋਸ਼ਣ ਅਤੇ ਕੋਮ ਵਿੱਚ ਤਰੇੜਾ. ਜਾਗਰੂਕਤਾ.ਸੂਝ ਬੂਝ ਅਤੇ ਜੀਵਨ ਦੀ ਜਾਚ ਸਬੰਧੀ ਤਕਰੀਬਨ ਚਾਲੀ ਸਾਲਾਂ ਦੀ ਸਖਤ ਮਿਹਨਤ ਤੋ ਬਾਅਦ ਦਬੇ ਕੂਚਲੇ ਲੋਕਾਂ ਦੀ ਅਵਾਜ . ਚਿੰਤਕ ਤੇ ਲੇਖਕ ਗੁਰਨਾਮ ਸਿੰਘ ਮੁਕਤਸਰ ਵਲੋ ਸਮਾਜ ਦੇ ਨੋਜਵਾਨ ਵਰਗ ਲਈ ਰਲੀਜ ਕੀਤੀ ਗਈ ਹੈ ਜਿਸ ਨੂੰ ਰਲੀਜ ਕਰਕੇ ਓੁਹਨਾ ਨੂੰ ਵੀ ਬਹੁਤ ਖੁਸ਼ੀ ਹੋਈ ਹੈ। ਕਿਤਾਬ ਦੇ ਵੱਧ ਰੇਟ ਸਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੀਆਂ ਪ੍ਰਧਾਨ ਚਰਨਾ ਰਾਮ ਲਾਲਕਾ ਨੇ ਕਿਹਾ ਕਿ ਅਗਰ ਕੋਈ ਵੀ ਨੋਜਵਾਨ ਜੋ ਇਸ ਕਿਤਾਬ ਨੂੰ ਖਰੀਦਣ ਤੋ ਅਸਮਰੱਥ ਹੋਵੇਗਾ ਤੇ ਪੜਨਾ ਚਾਹੁੰਦਾ ਹੈ ਤਾ ਓੁਹਨਾ ਦੀ ਸੰਸਥਾ ਡਾ ਬੀ ਆਰ ਅੰਬੇਡਕਰ ਚੇਤਨਾ ਮੰਚ ਭਵਾਨੀਗੜ ਆਪਣੇ ਵਲੋ ਪੜਨ ਲਈ ਖਰੀਦ ਕਰਕੇ ਦੇਵੇਗਾ। ਇਸ ਮੋਕੇ ਮੰਚ ਵਲੋ ਇੱਕ ਕਿਤਾਬ ਪ੍ਰੈਸ ਕਲੱਬ ਦੇ ਜਰਨਲ ਸਕੱਤਰ ਮਨਦੀਪ ਅੱਤਰੀ. ਰਾਜ ਕੁਮਾਰ ਖੁਰਮੀ. ਗੁਰਵਿੰਦਰ ਸਿੰਘ . ਜਸਵਿੰਦਰ ਕੋਰ ਨੂੰ ਵੀ ਭੇਟ ਕੀਤੀ। ਇਸ ਮੋਕੇ ਜਸਵਿੰਦਰ ਸਿੰਘ . ਡਾ ਰਾਮਪਾਲ ਸਿੰਘ . ਕਰਿਸ਼ਨ ਸਿੰਘ ਭੜੋ. ਤੋ ਇਲਾਵਾ ਭਾਰੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ

   
  
  ਮਨੋਰੰਜਨ


  LATEST UPDATES  Advertisements