View Details << Back

ਆਫਟਰ ਡੈਥ ਨਾਲ ਚਰਚਾ ਚ ਗਾਇਕ ਸੰਗਰਾਮ ਅਟਾਲ
ਭਰਵਾਂ ਪਿਆਰ ਦੇਣ ਲਈ ਸਰੋਤਿਆਂ ਦਾ ਧੰਨਵਾਦ :ਅਟਾਲ

ਖੰਨਾ 27 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਮਾਖਿਓ ਮਿੱਠੀ ਆਵਾਜ਼ ਦੇ ਮਾਲਕ ਜਿਸ ਨੇ ਆਪਣੇ ਸਾਫ ਸੁਥਰੇ ਗੀਤਾਂ ਨਾਲ ਆਪਣੇ ਚਾਹੁਣ ਵਾਲਿਆਂ ਦੇ ਦਿਲਾ ਅੰਦਰ ਇੱਕ ਵੱਖਰੀ ਜਗ੍ਹਾ ਬਣਾਈ ਹੋਈ ਹੈ ਉੱਚ ਲੰਬਾ ਸਹੋਣਾ ਸੁਨਖਾ ਗੱਭਰੂ ਗਾਇਕ ਸੰਗਰਾਮ ਅਟਾਲ ਪਹਿਲਾਂ ਵੀ ਕਈ ਗੀਤ ਆਏ ਹਨ ਹੁਣ ਇੱਕ ਬਾਰ ਫਿਰ ਆਪਣੇ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਨ ਤੇ ਇਸ ਗੀਤ ਨੂੰ ਗਿੰਨੀ ਨੇ ਕਲਮਬੰਦ ਕੀਤਾ ਹੈ ਜਿਸ ਦਾ ਮਿਊਜ਼ਿਕ ਗਗਨ ਵਡਾਲੀ ਦਾ ਤੇ ਲੇਬਲ ਜੱਸ ਰੀਕੋਡ ਅਤੇ ਮਾਸਟਰ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਰਿਲੀਜ ਕੀਤਾ ਗਿਆ ਤੇ ਜਿਸ ਨੂੰ ਸਰੋਤਿਆਂ ਵੱਲੋਂ ਯੂ -ਟਿਊਬ ਅਤੇ ਹੋਰ ਸੋਸ਼ਲ ਸਾਈਟਾ ਤੇ ਦੇਖਿਆ ਗਿਆ ਤੇ ਭਰਵਾਂ ਪਿਆਰ ਵੀ ਮਿਲਿਆ । ਗੀਤ ਨੂੰ ਰਜਵਾਂ ਪਿਆਰ ਦੇਣ ਲਈ ਗਾਇਕ ਸੰਗਰਾਮ ਅਟਾਲ ਵਲੋਂ ਜਿਥੇ ਆਪਣੇ ਸਰੋਤਿਆਂ ਦਾ ਧੰਨਵਾਦ ਕੀਤਾ ਓਥੇ ਹੀ ਓਹਨਾ ਆਪਣੀ ਪੂਰੀ ਟੀਮ ਅਤੇ ਲੇਟ ਸਰੋਜ ਕੁਮਾਰੀ, ਅਵਤਾਰ ਸਿੰਘ, ਅਮਨਦੀਪ ਕੌਰ, ਰੁਪਿਦਰ ਕੌਰ, ਇਦਰਪਰੀਤ ਸਿੰਘ, ਨਮਿਤ, ਡਾ ਰਾਜਵੀਰ ਕੌਰ ,ਸੰਜੀਵ , ਡਾ ਬਿਕਰਮਜੀਤ ਸਿੰਘ ਅਟਾਲ, ਨੇਹਾ ਸ਼ਰਮਾ ਦਾ ਵੀ ਧਨਵਾਦ ਕੀਤਾ ।
ਨਵੇਂ ਗੀਤ ਆਫਟਰ ਡੈਥ ਦਾ ਪੋਸਟਰ


   
  
  ਮਨੋਰੰਜਨ


  LATEST UPDATES  Advertisements