View Details << Back

ਭਵਾਨੀਗੜ ਦੀ ਧੀ ਦੀ ਧੀ ਨੇ ਚਮਕਾਇਆ ਇਲਾਕੇ ਦਾ ਨਾਂ
ਆਈ ਏ ਅੈਸ ਪ੍ਰੀਖਿਆ ਚ 620ਵਾ ਸਥਾਨ ਕੀਤਾ ਪ੍ਰਾਪਤ

ਭਵਾਨੀਗੜ (ਗੁਰਵਿੰਦਰ ਸਿੰਘ) ਭਾਰਤੀ ਸਿਵਲ ਸੇਵਾਵਾਂ ਦੀ ਸਾਲ 2019 ਦੇ ਲਈ ਗਈ ਪ੍ਰੀਖਿਆ ਦੇ ਅੈਲਾਨੇ ਨਤੀਜਿਆਂ ਚ ਰੁਪੁਿੰਦਰ ਕੋਰ ਨੇ620 ਵਾ ਰੈਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਰੁਪਿੰਦਰ ਕੋਰ ਨੇ ਇਸ ਪ੍ਰਾਪਤੀ ਲਈ ਆਪਣੇ ਮਾਤਾ ਦਾ ਯੋਗਦਾਨ ਅਤੇ ਓੁਹਨਾ ਵਲੋ ਕੀਤੀ ਸਖਤ ਮਿਹਨਤ ਨੂੰ ਇਸ ਦਾ ਸਿਹਰਾ ਦਿੱਤਾ . ਰੁਪਿੰਦਰ ਕੋਰ ਨੇ ਆਪਣੀ ਮੁਢਲੀ ਪੜ੍ਹਾਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਤੋਂ ਪ੍ਰਾਪਤ ਕਰਨ ਓੁਪਰੰਤ ਰੋਪੜ ਤੋਂ ਇਲੈਕਟਰੀਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ ਤੇ ਅੱਜ ਕੱਲ ਓੁਹ ਪੰਜਾਬ ਰਾਜ ਟਰਾਸਮਿਸ਼ਨ ਕਾਰਪੋਰੇਸ਼ਨ ਦੇ ਗਰਿੱਡ ਕਹੇਰੂ ਵਿੱਚ ਬਤੋਰ ਅੈਸ ਡੀ ਓ ਵਜੋ ਸੇਵਾਵਾਂ ਨਿਭਾ ਰਹੇ ਸਨ. ਰੁਪੁਿੰਦਰ ਕੋਰ ਦੇ ਪਿਤਾ ਸੁਰਜੀਤ ਸਿੰਘ ਖੁਰਾਕ ਸਪਲਾਈ ਵਿਭਾਗ ਵਿਚ ਸਹਾਇਕ ਖੁਰਾਕ ਸਪਲਾਈ ਅਫਸਰ ਹਨ ਤੇ ਮਾਤਾ ਸੁਖਪਾਲ ਕੋਰ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਜਨਤਾ ਨਗਰ ਧੂਰੀ ਦੇ ਵਸਨੀਕ ਹਨ. ਇਥੇ ਇਹ ਵੀ ਜਿਕਰਯੋਗ ਹੈ ਕਿ ਰੁਪੁਿੰਦਰ ਕੋਰ ਦੇ ਮਾਤਾ ਸੁਖਪਾਲ ਕੋਰ ਭਵਾਨੀਗੜ ਦੇ ਜੰਮਪਲ ਹਨ ਭਾਵ ਰੁਪਿੰਦਰ ਕੋਰ ਦੇ ਨਾਨਕਾ ਘਰ ਭਵਾਨੀਗੜ ਵਿਖੇ ਹਨ. ਜਿਵੇ ਜਿਵੇ ਇਲਾਕੇ ਵਿਚ ਇਹ ਖੁਸ਼ਖਬਰੀ ਆਈ ਤਾ ਆਈ ਏ ਅੈਸ ਬਣੀ ਰੁਪੁਿੰਦਰ ਕੋਰ ਦੇ ਦੋ ਮਾਮੇ ਅਮਰੀਕ ਸਿੰਘ ਵਿੱਕੀ ਅੈਮ ਸੀ ਅਤੇ ਜਗਤਾਰ ਸਿੰਘ ਥਾਣੇਦਾਰ ਜੋ ਕਿ ਅੈਸ ਅੈਸ ਪੀ ਦਫਤਰ ਸੰਗਰੂਰ ਵਿਖੇ ਤਾਇਨਾਤ ਹਨ ਨੂੰ ਵਧਾਇਆ ਦੇਣ ਵਾਲਿਆਂ ਦਾ ਤਾਤਾ ਲੱਗ ਗਿਆ. ਰੁਪੁਿੰਦਰ ਕੋਰ ਦੇ ਦਰਿੜ ਇਰਾਦਿਆ ਅਤੇ ਜਜਬੇ ਨਾਲ ਕੀਤੀ ਮਹਿਨਤ ਦੀ ਸ਼ਲਾਘਾ ਕਰਦਿਆਂ ਵਧਾਈਆ ਦੇਣ ਵਾਲਿਆ ਵਿਚ ਤਲਵਿੰਦਰ ਸਿੰਘ ਮਾਨ ਕੌਮੀ ਪ੍ਧਾਨ ਯੂਥ ਵਿੰਗ ਲੋਕ ਇਨਸਾਫ ਪਾਰਟੀ ਤੋਂ ਇਲਾਵਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਓਅੈਸਡੀ ਜਗਤਾਰ ਨਮਾਦਾ. ਚੇਅਰਮੈਨ ਵਰਿੰਦਰ ਪੰਨਵਾ. ਮਾਰਕਿਟ ਕਮੇਟੀ ਦੇ ਚੇਅਰਮੈਨ ਪਰਦੀਪ ਕੁਮਾਰ ਕੱਦ. ਵਾਇਸ ਚੇਅਰਮੈਨ ਹਰੀ ਸਿੰਘ ਫੱਗੂਵਾਲਾ. ਮਿੰਟੂ ਤੂਰ. ਗੁਰਪ੍ਰੀਤ ਕੰਧੋਲਾ. ਵਿਪਨ ਕੁਮਾਰ ਸ਼ਰਮਾ. ਹਰਪ੍ਰੀਤ ਸਿੰਘ ਬਾਜਵਾ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ. ਦਰਸ਼ਨ ਸਿੰਘ ਕਾਲਾਝਾੜ੍. ਡਾਕਟਰ ਹਰਕੀਰਤ ਸਿੰਘ. ਰਣਜੀਤ ਸਿੰਘ ਤੂਰ. ਦਰਸ਼ਨ ਦਾਸ ਜੱਜ ਸਰਪੰਚ . ਗੁਰਦੀਪ ਸਿੰਘ ਘਰਾਚੋ ਸਾਬਕਾ ਵਾਇਸ ਚੇਅਰਮੈਨ. ਪੀ ਅੈਸ ਕਲਿਆਣ . ਰਾਜਿੰਦਰ ਸਿੰਘ ਪਨੇਸਰ. ਰਣਜੀਤ ਸਿੰਘ ਰੁਪਾਲ ਨੇ ਪਰਿਵਾਰ ਨੂੰ ਮੁਬਾਰਕਾ ਦਿੱਤੀਆਂ.

   
  
  ਮਨੋਰੰਜਨ


  LATEST UPDATES  Advertisements