View Details << Back

ਸੰਗਰੂਰ ਵਿਖੇ ਹੋਈ ਲੋਕ ਇਨਸਾਫ ਪਾਰਟੀ ਦੀ ਮੀਟਿੰਗ
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਕੈਪਟਨ ਸਿੱਧੇ ਤੌਰ ਤੇ ਜ਼ਿੰਮੇਵਾਰ - ਤਲਵਿੰਦਰ ਮਾਨ

ਸਂਗਰੂਰ {ਮਾਲਵਾ ਬਿਊਰੋ} ਸੰਗਰੂਰ ਸ਼ਹਿਰ ਵਿਖੇ ਲੋਕ ਇਨਸਾਫ਼ ਪਾਰਟੀ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਪ੍ਧਾਨ ਤਲਵਿੰਦਰ ਸਿੰਘ ਮਾਨ ਉਚੇਚੇ ਤੌਰ ਤੇ ਸ਼ਾਮਲ ਹੋਏ। ਜਿੱਥੇ ਕਿ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤਲਵਿੰਦਰ ਮਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬੂਥ ਪੱਧਰ ਤੇ ਬਹੁਤ ਜਲਦੀ ਹੀ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਅਤੇ ਘਰ-ਘਰ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਸੋਚ ਨੂੰ ਪਹੁੰਚਾਇਆ ਜਾਵੇਗਾ ਤਾਂ ਕਿ 2022 ਵਿੱਚ ਲੋਕਾਂ ਦਾ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮਾਫੀਆ ਮੁਕਤ ਕਰਕੇ ਤਰੱਕੀ ਦੀ ਰਾਹ ਤੇ ਤੋਰਿਆ ਜਾਵੇ।ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦਾ ਮਾਫੀਆ ਸਰਗਰਮ ਹੈ ਜੋ ਲੁੱਟ ਦਾ ਹਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਸੀ ਅੱਜ ਕਾਂਗਰਸ ਸਰਕਾਰ ਵੇਲੇ ਵੀ ਜਿਉਂ ਦਾ ਤਿਉਂ ਬਰਕਰਾਰ ਹੈ। ਜਿਸ ਦੀ ਉਦਾਹਰਨ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਸੌ ਤੋਂ ਵੀ ਵੱਧ ਹੋਈਆਂ ਮੌਤਾਂ ਹਨ। ਕਿਉਂਕਿ ਐਕਸਾਈਜ਼ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਇਸ ਕਰਕੇ ਇਨ੍ਹਾਂ ਮੌਤਾਂ ਦੀ ਸਿੱਧੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਬਣਦੀ ਹੈ।ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਵਿੱਚ ਮਾੜੀ ਮੋਟੀ ਵੀ ਅਣਖ-ਇੱਜ਼ਤ ਬਾਕੀ ਹੈ ਤਾਂ ਉਹ ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ। ਉਪਰ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਦੇ ਇਸ ਮਾਫ਼ੀਆ ਰਾਜ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ 2022 ਵਿੱਚ ਕਾਂਗਰਸ ਦਾ ਵੀ ਉਹੀ ਹਾਲ ਕਰਨਗੇ ਜੋ 2017 ਵਿੱਚ ਅਕਾਲੀ ਦਲ ਦਾ ਕੀਤਾ ਸੀ ਅਤੇ ਇਸ ਵਾਰ ਤੀਸਰੇ ਧੜੇ ਨੂੰ ਪੰਜਾਬ ਦੇ ਲੋਕ ਜ਼ਰੂਰ ਮੌਕਾ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਵਿੱਕੀ ਵਿਨਾਇਕ, ਦੀਪਕ ਵਰਮਾ, ਵਿਨੋਦ ਕੁਮਾਰ, ਕਮਲ ਸੰਧੂ, ਸ਼ੁਭਮ ਰਾਏ, ਸੁਖਚੈਨ ਸਿੰਘ, ਅਮਰਜੀਤ ਸਿੰਘ, ਗੋਲਡੀ ਲਾਲਕਾ, ਕੁਲਜਿੰਦਰ ਸਿੰਘ, ਅਵਨੀਤ ਘੁੰਮਣ, ਹਰੀਸ਼, ਇੰਦਰਜੀਤ ਸਿੰਘ, ਮੁਰਾਦ ਅਲੀ, ਇਕਬਾਲ ਸਿੰਘ, ਵਰਿੰਦਰ ਸਿੰਘ, ਵਿਸ਼ਾਲ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES  Advertisements