View Details << Back

ਲੋਕ ਇਨਸਾਫ ਪਾਰਟੀ ਦੀ ਮਿਹਨਤ ਲਿਆਈ ਰੰਗ
ਸਰਕਾਰ ਲਿਆਈ ਵਿਧਾਨ ਸਭਾ ਵਿਚ ਪ੍ਸਤਾਵ - ਤਲਵਿੰਦਰ ਮਾਨ

ਭਵਾਨੀਗੜ੍ 28 ਅਗਸਤ {ਗੁਰਵਿੰਦਰ ਸਿੰਘ} ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਜਾ ਰਹੇ ਖੇਤੀ ਸੁਧਾਰ ਕ਼ਾਨੂਨ ਦੇ ਖਿਲਾਫ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੌਜੂਦਾ ਕਾਂਗਰਸ ਸਰਕਾਰ ਪ੍ਰਸਤਾਵ ਲੈ ਆਈ ਹੈ। ਕਾਂਗਰਸ ਸਰਕਾਰ ਵੱਲੋਂ ਲੈ ਆਉਂਦੇ ਇਸ ਪ੍ਰਸਤਾਵ ਲਈ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਸੂਬੇ ਭਰ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ (ਯੂਥ ਵਿੰਗ) ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਨੇ ਕੀਤਾ । ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਲੋਕ ਇਨਸਾਫ ਪਾਰਟੀ ਪਹਿਲੇ ਦਿਨ ਤੋਂ ਹੀ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕਰਦੀ ਆ ਰਹੀ ਹੈ ਅਤੇ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪਾਰਟੀ ਦੇ ਔਹਦੇਦਾਰਾਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੱਕ ਰੋਸ ਮਾਰਚ ਕੱਢਦੇ ਹੋਏ ਸਾਇਕਲ ਯਾਤਰਾ ਕੀਤੀ ਗਈ ਸੀ ਜੋ ਜਲੰਧਰ, ਫ਼ਗਵਾੜ੍ਹਾ, ਨਵਾਂ ਸ਼ਹਿਰ, ਰੋਪੜ, ਕੁਰਾਲੀ, ਮੁਹਾਲੀ ਹੋ ਕੇ ਚੰਡੀਗੜ੍ਹ ਪੁੱਜੀ ਸੀ ਜਿਥੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਆਰਡੀਨੈਂਸ ਜੇਕਰ ਪਾਸ ਹੋ ਜਾਂਦਾ ਹੈ ਤਾਂ ਸੂਬੇ ਦਾ ਕਿਸਾਨ ਖੁਦਖੁਸ਼ੀਆਂ ਕਰਨ ਲੱਗ ਜਾਵੇਗਾ ਤੇ ਆੜ੍ਹਤੀਏ, ਪੱਲੇਦਾਰ, ਤੋਲੇਦਾਰ, ਛੋਟੇ ਟਰਾਂਸਪੋਰਟਰ ਆਦਿ ਬੇਰੋਜਗਾਰ ਹੋ ਜਾਣਗੇ। ਕਿਸਾਨਾਂ ਦੀ ਫ਼ਸਲ ਨੂੰ ਅੰਬਾਨੀ-ਅਦਾਨੀ ਵਰਗੇ ਵੱਡੇ-ਵੱਡੇ ਕਾਰਪੋਰੇਟ ਘਰਾਣੇ ਅੱਧੇ ਪੋਣੇ ਰੇਟਾਂ ਤੇ ਖਰੀਦ ਕੇ ਆਮ ਲੋਕਾਂ ਨੂੰ ਕਈ ਗੁਣਾ ਮਹਿੰਗਾ ਵੇਚਣਗੇ। ਪੰਜਾਬ ਦਾ ਕਿਸਾਨ ਆਪਣੀਆਂ ਜਮੀਨਾ ਇਹਨਾਂ ਵੱਡੇ ਘਰਾਣਿਆਂ ਕੋਲ ਗਿਰਵੀ ਰੱਖਣ ਲਈ ਮਜਬੂਰ ਹੋ ਜਾਵੇਗਾ ਤੇ ਕਿਸਾਨ ਵੱਡੇ ਘਰਾਣਿਆਂ ਕੋਲ ਨੌਕਰੀ ਕਰਨ ਲਈ ਮਜਬੂਰ ਹੋ ਜਾਵੇਗਾ ਅਤੇ ਪੰਜਾਬ ਦੀ ਜਮੀਨ ਤੇ ਵੱਡੇ ਘਰਾਣਿਆਂ ਦਾ ਕਬਜਾ ਹੋ ਜਾਵੇਗਾ। ਓਹਨਾ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦੀ ਅਗਵਾਈ ਵਿੱਚ ਜਿਥੇ ਸਾਇਕਲ ਯਾਤਰਾ ਦੌਰਾਨ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਓਥੇ ਦੂਜੇ ਪਾਸੇ ਕੁੰਭਕਰਨ ਦੀ ਨੀਂਦ ਸੁੱਤੇ ਪਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਨੂੰ ਵੀ ਜਗਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਅਤੇ ਮੰਗ ਕੀਤੀ ਕਿ ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਪੰਜਾਬ ਵਿਧਾਨ ਸਭਾ ਵਿੱਚ ਮਤਾ ਲੈ ਆਕੇ ਰੱਦ ਕੀਤਾ ਜਾਵੇ। ਤਲਵਿੰਦਰ ਮਾਨ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿਚ ਖੇਤੀ ਸੁਧਾਰ ਕ਼ਾਨੂਨ ਦੇ ਖਿਲਾਫ ਮਤਾ ਲੈ ਆਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾ ਦਿੱਤੀ ਗਈ ਹੈ ਜਿਸ ਸੰਬੰਧੀ ਓਹਨਾ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਓਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਅਖੀਰ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕ ਇਨਸਾਫ ਪਾਰਟੀ ਕਦੀ ਵੀ ਸੂਬੇ ਵਿਚ ਲਾਗੂ ਹੋ ਰਹੇ ਖੇਤੀ ਸੁਧਾਰ ਆਰਡੀਨੈਂਸ ਵਰਗੇ ਕਾਲੇ ਕਾਨੂੰਨ ਨੂੰ ਪਾਸ ਨਹੀਂ ਹੋਣ ਦੇਵੇਗੀ। ਜਿਸ ਲਈ ਪਾਰਟੀ ਰੋਸ ਮਾਰਚ, ਧਰਨੇ, ਪ੍ਰਦਰਸ਼ਨ ਤੋਂ ਇਲਾਵਾ ਜੇਲ ਭਰੋ ਅੰਦੋਲਨ ਵੀ ਸ਼ੁਰੂ ਕਰ ਸਕਦੀ ਹੈ। ਜਿਸ ਵਿਚ ਸੂਬੇ ਭਰ ਦੇ ਲੋਕ, ਪੰਜਾਬ ਦਾ ਕਿਸਾਨ, ਪੰਜਾਬ ਦਾ ਬੱਚਾ-ਬੱਚਾ ਸ਼ਾਮਲ ਹੋਵੇਗਾ।

   
  
  ਮਨੋਰੰਜਨ


  LATEST UPDATES  Advertisements