View Details << Back

ਆਪ ਦੇ ਵਿਧਾਇਕਾਂ ਨੂੰ ਰੋਕਣਾ ਲੋਕਤੰਤਰ ਦਾ ਘਾਣ
ਚੀਮਾ ਦੀ ਨਜ਼ਰਬੰਦੀ ਲੋਕਤੰਤਰ ਦਾ ਕਤਲ:- ਬਾਂਸਲ

ਭਵਾਨੀਗੜ 28 ਅਗਸਤ {ਗੁਰਵਿੰਦਰ ਸਿੰਘ} ਕੈਪਟਨ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਘਰ ਵਿੱਚ ਨਜ਼ਰਬੰਦ ਕਰਕੇ ਵਿਧਾਨ ਸਭਾ ਵਿੱਚ ਜਾਣ ਤੋਂ ਰੋਕਣਾ ਅਤਿ ਨਿੰਦਣਯੋਗ ਕਾਰਵਾਈ, ਸਰਕਾਰ ਹਰ ਮੁੱਦੇ ਤੇ ਫੇਲ ਹੋ ਚੁੱਕੀ ਹੈ ਨਸ਼ਿਆਂ ਦੇ ਮੁੱਦੇ ਤੇ ਸਹੁੰ ਚੁੱਕ ਕੇ ਕੈਪਟਨ ਨੇ ਸ਼ਰੇਆਮ ਪੰਜਾਬ ਚ ਨਸ਼ਾ ਮਾਫੀਆ ਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ ਜਿਸ ਨਾਲ ਸੈਂਕੜਿਆਂ ਦੀ ਗਿਣਤੀ ਚ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਹਨ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਦਿਨੇਸ਼ ਬਾਂਸਲ ਨੇ ਪ੍ਰੈੱਸ ਨਾਲ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਕੈਪਟਨ ਨੇ ਇਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਰੱਖ ਕੇ ਲੋਕਤੰਤਰ ਦਾ ਗਲਾ ਹੀ ਘੁੱਟ ਦਿੱਤਾ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਵਿੱਚ ਲੋਕਤੰਤਰਿਕ ਸਰਕਾਰ ਨਹੀਂ ਸਗੋਂ ਇੱਕ ਰਾਜਾ ਸ਼ਾਹੀ ਸਰਕਾਰ ਚੱਲ ਰਹੀ ਹੈ।ਸ੍ਰੀ ਦਿਨੇਸ਼ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਕੈਪਟਨ ਭੱਜਦਾ ਨਜ਼ਰ ਆ ਰਿਹਾ ਹੈ ਬਹਿਸ ਤੋਂ ਬਚਣ ਦੇ ਲਈ ਕਰੋਨਾ ਦੀ ਆੜ ਹੇਠ ਸਰਕਾਰ ਵਿਰੋਧੀ ਧਿਰ ਦੇ ਵਿਧਾਇਕਾ ਨੂੰ ਓੋੁਲਝਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਡੰਗ ਟਪਾਈ ਕੀਤੀ ਜਾ ਸਕੇ।ਪਰ ਇਸ ਦਾ ਪੰਜਾਬੀ ਮੂੰਹ ਤੋੜ ਜਵਾਬ ਦੇਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੈਪਟਨ ਦਾ ਹਸ਼ਰ ਅਕਾਲੀ ਦਲ ਨੂੰ ਵੀ ਭੈੜਾ ਹੋਵੇਗਾ। ਬਾਂਸਲ ਨੇ ਕਿਹਾ ਕਿ ਇਸ ਤਰੀਕੇ ਨਾਲ ਕੈਪਟਨ ਲੋਕਾਂ ਦੀ ਜ਼ਬਾਨ ਨੂੰ ਤਾਲੇ ਨਹੀਂ ਲਾ ਸਕਦੇ ਸਗੋਂ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਕੇ ਕੈਪਟਨ ਨੇ ਆਪਣੇ ਲਈ ਖੂਹ ਖੋਦ ਲਿਆ ਹੈ ਜਿਸ ਵਿੱਚ 2022 ਵਿੱਚ ਉਹ ਆਪਣੇ ਆਪ ਹੀ ਗਰਕ ਹੋ ਜਾਵੇਗਾ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਆਪ ਦੇ ਫਾਊਂਡਰ ਮੈਂਬਰ ਇੰਦਰਪਾਲ ਸਿੰਘ ਜੀ ਖਾਲਸਾ ਸੰਗਰੂਰ, ਗੁਰਪ੍ਰੀਤ ਸਿੰਘ ਆਲੋਅਰਖ, ਹਰਭਜਨ ਸਿੰਘ ਹੈਪੀ ਕੈਂਥ, ਗੁਰਪ੍ਰੀਤ ਸਿੰਘ ਲਾਰਾ ਬਲਿਆਲ, ਸਾਬਕਾ ਸਰਪੰਚ ਗੁਰਜੰਟ ਸਿੰਘ ਜੀ ਕਾਲਾਝਾੜ ਆਦਿ ਆਗੂ ਵੀ ਹਾਜ਼ਰ।
ਦਿਨੇਸ਼ ਬਾਂਸਲ


   
  
  ਮਨੋਰੰਜਨ


  LATEST UPDATES  Advertisements