View Details << Back

ਭਵਾਨੀਗੜ ਚ ਸਾਬਕਾ ਕੋਸਲਰ ਦੀ ਮੋਤ
ਵੱਖ ਵੱਖ ਸਮਾਜਿਕ ਸਿਆਸੀ ਆਗੂਆਂ ਕੀਤਾ ਦੁੱਖ ਦਾ ਪ੍ਗਟਾਵਾ

ਭਵਾਨੀਗੜ੍ 30 ਅਗਸਤ (ਗੁਰਵਿੰਦਰ ਸਿੰਘ) - ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਦੇ ਸਾਬਕਾ ਕੌਂਸਲਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਮੱਘਰ ਸਿੰਘ ਘਾਬਦੀਆ ਕੋਰੋਨਾ ਵਾਇਰਸ ਕਾਰਨ ਅਕਾਲ ਚਲਾਣਾ ਕਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਪ੍ਰਵੀਨ ਗਰਗ ਨੇ ਦੱਸਿਆ ਕਿ ਬਖੋਪੀਰ ਨੂੰ ਜਾਂਦੀ ਸੜਕ ਤੇ ਰਹਿੰਦੇ ਸਾਬਕਾ ਕੌਂਸਲਰ ਮੱਘਰ ਸਿੰਘ ਪੁੱਤਰ ਜੰਗ ਸਿੰਘ ਜਿਸ ਨੂੰ ਸਾਹ ਲੈਣ ਦੀ ਤਕਲੀਫ ਹੋਣ ਕਾਰਨ ਰਾਜਿੰਦਰਾ ਹਸਪਤਾਲ ਦਾਖਿਲ ਕਰਾਇਆ ਜਿਥੇ ਉਨ੍ਹਾਂ ਦੀ ਕੀਤੀ ਰਿਪੋਰਟ ਵਿਚ ਉਸ ਨੂੰ ਕੋਰੋਨਾ ਹੋਇਆ ਪਾਇਆ ਗਿਆ ਜਿਸ ਦੌਰਾਨ ਉਨ੍ਹਾਂ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਦੀ ਹਸਪਤਾਲ ਵਿਖੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਲੈਣ ਲਈ ਸਿਹਤ ਵਿਭਾਗ ਦੀ ਟੀਮ ਭੇਜੀ ਜਾ ਰਹੀ ਹੈ| ਖਬਰ ਮਿਲਣ ਤੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਸਵਰਗੀ ਮੱਘਰ ਸਿੰਘ ਦੀ ਬੇਵਕਤੀ ਮੌਤ ਤੇ ਵੱਖ ਵੱਖ ਸਮਾਜਿਕ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਵਿਚ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਜਿਲਾ ਪ੍ਰਧਾਨ , ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ ,ਜਗਤਾਰ ਨਮਾਦਾ ਓ ਐਸ ਡੀ ਕੈਬਨਿਟ ਮੰਤਰੀ ਸਿੰਗਲਾ , ਦਿਨੇਸ਼ ਬੰਸਲ ਆਮ ਆਦਮੀ ਪਾਰਟੀ , ਤਲਵਿੰਦਰ ਮਾਨ ਕੌਮੀ ਪ੍ਰਧਾਨ ਯੂਥ ਵਿੰਗ ਲੋਕ ਇਨਸਾਫ ਪਾਰਟੀ , ਹਰਪ੍ਰੀਤ ਬਾਜਵਾ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ , ਮਿੰਟੂ ਤੂਰ , ਭੋਲਾ ਸਿੰਘ ਬਲਿਆਲ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ , ਗੁਰਤੇਜ ਝਨੇੜੀ ਸਾਬਕਾ ਪ੍ਰਧਾਨ , ਗੁਰਪ੍ਰੀਤ ਕੰਧੋਲਾ , ਗੁਰਦੀਪ ਸਿੰਘ ਘਰਾਚੋਂ , ਰਣਜੀਤ ਸਿੰਘ ਤੂਰ , ਬਿੱਟੂ ਤੂਰ , ਵਿਪਨ ਕੁਮਾਰ ਸ਼ਰਮਾ , ਗਿਨੀ ਕੱਦ , ਹਾਕੀ ਬਾਈ , ਦਰਸ਼ਨ ਦਾਸ ਜੱਜ ਸਰਪੰਚ , ਭਗਵੰਤ ਸਿੰਘ ਸੇਖੋਂ ਸਰਪੰਚ , ਸਾਹਿਬ ਸਿੰਘ ਸਰਪੰਚ , ਸਿਮਰਜੀਤ ਸਿੰਘ ਸਰਪੰਚ , ਲਖਵੀਰ ਸਿੰਘ ਸਰਪੰਚ , ਗੋਲਡੀ ਤੂਰ , ਹੈਪੀ ਰੰਧਾਵਾ , ਸੁਖਚੈਨ ਸਿੰਘ ਆਲੋਅਰਖ , ਕੁਲਵੰਤ ਸਿੰਘ ਜੋਲਿਆਂ , ਰਾਵਜਿੰਦਰ ਸਿੰਘ ਕਾਕੜਾ , ਹਰਵਿੰਦਰ ਸਿੰਘ ਕਾਕੜਾ , ਗਮੀ ਕਲਿਆਣ, ਹਾਕਮ ਸਿੰਘ ਮੁਗ਼ਲ , ਵਿਕਰਮ ਪ੍ਰਧਾਨ , ਸੁਖਜਿੰਦਰ ਸਿੰਘ ਰੀਟੂ , ਦਰਸ਼ਨ ਸਿੰਘ ਕਾਲਝਾੜ ਤੋਂ ਇਲਾਵਾ ਸਮਾਜਿਕ ਤੇ ਸਿਆਸੀ ਆਗੂਆਂ ਪਰਿਵਾਰ ਨਾਲ ਦੁੱਖ ਦਾ ਪ੍ਗਟਾਵਾ ਕੀਤਾ .

   
  
  ਮਨੋਰੰਜਨ


  LATEST UPDATES  Advertisements