View Details << Back

ਅਕਾਲੀ ਦਲ ਨੇ ਦਿੱਤਾ ਕਿਸਾਨ ਹਿਤੈਸੀ ਹੋਣ ਦਾ ਸਬੂਤ
ਕਿਸਾਨਾ ਦੀ ਅਵਾਜ ਬਣੇ ਸੁਖਬੀਰ ਬਾਦਲ : ਧਨੋਆ

ਭਵਾਨੀਗੜ 16 ਸਤੰਬਰ ( ਗੁਰਵਿੰਦਰ ਸਿੰਘ ) ਸੁਬੇ ਦੀਆ ਸਿਆਸੀ ਪਾਰਟੀਆਂ ਜਿਸ ਵਿੱਚ ਮੋਜੂਦਾ ਰਾਜ ਕਰ ਰਹੀ ਕਾਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਬਿਤੇ ਦਿਨੀ ਓੁਸ ਵੇਲੇ ਫੂਕ ਨਿੱਕਲ ਗਈ ਜਦੋ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਅੈਲਾਨ ਦੇਸ ਦੀ ਪਾਰਲੀਮੈਂਟ ਵਿੱਚ ਕੀਤਾ ਅਤੇ ਪੇਸ਼ ਕੀਤੇ ਤਿੰਨੋ ਆਰਡੀਨੈਸ ਦਾ ਵਿਰੋਧ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੁਬੇ ਦੇ ਕਿਸਾਨਾ ਦਾ ਦਰਦ ਪਾਰਲੀਮੈਂਟ ਵਿੱਚ ਰੱਖਿਆ । ਓੁਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਅੈਸ ਓ ਆਈ ਦੇ ਬਲਾਕ ਪ੍ਧਾਨ ਅੰਮਿਰਤ ਧਨੋਆ ਨੇ ਵਿਸ਼ੇਸ ਗੱਲਬਾਤ ਦੋਰਾਨ ਕੀਤਾ । ਓੁਹਨਾ ਆਖਿਆ ਕਿ ਵਿਰੋਧੀ ਪਾਰਟੀਆਂ ਵਲੋ ਪਿਛਲੇ ਸਮਿਆਂ ਤੋ ਹੀ ਅਕਾਲੀ ਦਲ ਖਿਲਾਫ ਝੂਠੀ ਤੇ ਗੁੰਮਰਾਹ ਕਰਨ ਵਾਲੀ ਬਿਆਨ ਬਾਜੀ ਕੀਤੀ ਜਾ ਰਹੀ ਸੀ ਪਰ ਸੂਬੇ ਦੇ ਕਿਸਾਨ ਮਜਦੂਰ ਅਤੇ ਵਪਾਰੀ ਵਰਗ ਨਾਲ ਸਿਰਫ ਸ੍ਰੋਮਣੀ ਅਕਾਲੀ ਦਲ ਹੀ ਡਟਿਆ ਤੇ ਅੱਗੋ ਵੀ ਡਟਿਆ ਰਹੇਗਾ । ਓੁਹਨਾ ਆਖਿਆ ਕਿ ਪਾਰਟੀ ਪ੍ਰਧਾਨ ਅੈਸ ਸੋ ਆਈ ਨੂੰ ਜੋ ਵੀ ਹੁਕਮ ਕਰਨਗੇ ਅੈਸ ਓ ਆਈ ਦੇ ਆਗੂ ਤੇ ਵਰਕਰ ਤਿਆਰ ਬਰ ਤਿਆਰ ਹਨ ।
ਬਲਾਕ ਪ੍ਧਾਨ ਅੰਮਿਰਤ ਧਨੋਆ


   
  
  ਮਨੋਰੰਜਨ


  LATEST UPDATES  Advertisements