View Details << Back

ਕਿਸਾਨੀ ਹਿੱਤਾਂ ਲਈ ਕੈਪਟਨ ਦੇ ਧਰਨੇ ਚ ਪੁੱਜੇ ਪਰਮਿੰਦਰ ਢੀਂਡਸਾ
ਢੀਂਡਸਾ ਨੇ ਠੋਕ ਕੇ ਦਿੱਤਾ ਪਹਿਰਾ, ਰੋਟੀਆਂ ਸੇਕਣ ਵਾਲੇ ਗਰਾਉਂਡ ਛੱਡ ਕੇ ਭੱਜੇ : ਜੱਸੀ ਰਾਜਲਾ

ਗੁਰਵਿੰਦਰ ਸਿੰਘ ਰੋਮੀ (ਭਵਾਨੀਗੜ) ਪੂਰੇ ਸੁਬੇ ਦਾ ਕਿਸਾਨ ਪਿਛਲੇ ਮਹੀਨਿਆਂ ਤੋ ਧਰਨਿਆ ਵਿੱਚ ਹੈ ਤੇ ਕੇਦਰ ਦੀ ਮੋਦੀ ਸਰਕਾਰ ਵਲੋ ਪਾਸ ਕੀਤੇ ਕਿਸਾਨ ਮਾਰੂ ਬਿਲਾਂ ਕਾਰਨ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੀਆਂ ਹਨ ਜਿਸ ਦੇ ਚਲਦਿਆਂ ਸੁਬੇ ਦੇ ਮੁੱਖ ਮੰਤਰੀ ਵਲੋ ਦਿੱਲੀ ਵਿਖੇ ਕਿਸਾਨੀ ਮੰਗਾਂ ਲਈ ਧਰਨਾ ਲਾਇਆ ਗਿਆ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਡਟਣ ਲਈ ਅਪੀਲ ਵੀ ਕੀਤੀ ਗਈ ਸੀ ਪਰ ਹੁਣ ਚਿੱਟੇ ਦਿਨ ਵਾਗ ਸਾਫ ਹੋ ਗਿਆ ਹੈ ਕਿ ਕਿਹੜੀ ਸਿਆਸੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਖੜੀ ਹੈ ਤੇ ਕਿਹੜੀ ਪਾਰਟੀ ਸਿਰਫ ਸਿਆਸੀ ਰੋਟੀਆਂ ਸੇਕਣਾ ਚਾਹੁੰਦੀ ਹੈ । ਓੁਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੇ ਵਾਈ ਓ ਆਈ ਦੇ ਸੂਬਾ ਪ੍ਰਧਾਨ ਜੱਸੀ ਰਾਜਲਾ ਨੇ ਅੱਜ ਵਿਸ਼ੇਸ ਗੱਲਬਾਤ ਦੋਰਾਨ ਪ੍ਰਗਟ ਕੀਤੇ। ਓੁਹਨਾ ਆਖਿਆ ਕਿ ਕਿਸਾਨਾ ਦੇ ਹੱਕਾਂ ਲਈ ਪਾਰਟੀ ਤੋ ਓੁਪਰ ਓੁਠ ਕੇ ਜੋ ਮਿਸਾਲ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰਗਟ ਕੀਤੀ ਹੈ ਓੁਸ ਤੋ ਚਿੱਟੇ ਦਿਨ ਵਾਗ ਸਾਫ ਹੋ ਗਿਆ ਹੈ ਕਿ ਕਿਹੜੀ ਪਾਰਟੀ ਕਿਸਾਨਾਂ ਦੇ ਨਾਲ ਡੱਟ ਕੇ ਚਟਾਨ ਵਾਗ ਖੜੀ ਹੈ ਤੇ ਕਿਹੜੇ ਲੋਕ ਗੱਲਾਂ ਤੇ ਗੱਪਾ ਮਾਰਕੇ ਕਿਸਾਨਾਂ ਨਾਲ ਖੜਨ ਦਾ ਦਿਖਾਵਾ ਕਰ ਰਹੇ ਸਨ । ਰਾਜਲਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਵਲੋ ਪਹਿਲਾਂ ਤੋ ਹੀ ਅੈਲਾਨ ਕੀਤਾ ਗਿਆ ਸੀ ਕਿ ਸੂਬੇ ਦੇ ਕਿਸਾਨਾਂ . ਮਜਦੂਰਾਂ . ਵਪਾਰੀਆਂ ਲਈ ਓੁਹਨਾ ਦੀ ਪਾਰਟੀ ਵਲੋ ਹਰ ਸੰਘਰਸ਼ ਲਈ ਤਿਆਰ ਹੈ ਤੇ ਰਹੇਗੀ । ਓੁਹਨਾ ਆਖਿਆ ਕਿ ਹਰ ਸਮੇ ਧਰਨਿਆ ਵਿੱਚੋ ਸਿਆਸੀ ਲਾਹਾ ਲੈਣ ਵਾਲੇ ਲੋਕ ਹੁਣ ਦਿੱਲੀ ਵਿਖੇ ਕਿਸਾਨਾ ਦੇ ਹੱਕ ਵਿੱਚ ਧਰਨਾ ਦੇਣ ਵੇਲੇ ਗਰਾਉਂਡ ਛੱਡ ਕੇ ਰਫੂ ਚੱਕਰ ਹੋ ਗਏ ਨੇ ਜਿਸ ਬਾਰੇ ਸੂਬੇ ਦੇ ਲੋਕ ਅਤੇ ਕਿਸਾਨ ਓੁਹਨਾ ਨੂੰ ਕਦੇ ਵੀ ਮੁਆਫ ਨਹੀ ਕਰਨਗੇ । ਓੁਹਨਾ ਆਖਿਆ ਕਿ ਪਰਮਿੰਦਰ ਢੀਂਡਸਾ ਦੀ ਚਾਰੇ ਪਾਸਿਉਂ ਸ਼ਲਾਘਾ ਕੀਤੀ ਜਾ ਰਹੀ ਹੈ ਕਿਓਕਿ ਓੁਹਨਾ ਵਲੋ ਕਿਸਾਨ ਹਿਤੈਸ਼ੀ ਹੋਣ ਦੇ ਦਿੱਤੇ ਸਬੂਤ ਅਤੇ ਕਿਸਾਨੀ ਹਿੱਤਾਂ ਲਈ ਡਟ ਕੇ ਪਹਿਰਾ ਦੇਣ ਲਈ ਕਾਗਰਸ ਪਾਰਟੀ ਦੀ ਸਟੇਜ ਤੇ ਪੁੱਜੇ । ਓੁਹਨਾ ਆਖਿਆ ਕਿ ਹੁਣ ਆਮ ਲੋਕਾ ਨੂੰ ਸੁਚੇਤ ਹੋਣਾ ਪਵੇਗਾ ਤਾ ਕਿ ਸੂਬੇ ਦੇ ਹਿਤੈਸ਼ੀ ਪਾਰਟੀਆਂ ਅਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਸਤਾ ਦੀਆਂ ਪੋੜੀਆ ਚੜਨ ਦੇ ਸੁਪਨੇ ਦੇਖਣ ਵਾਲੇ ਲੋਕਾਂ ਦੀ ਪਛਾਣ ਕਰਨ ਤਾ ਕਿ ਸੂਬੇ ਦੀ ਭਲਾਈ ਲਈ ਲੋਕ ਹਿਤੈਸ਼ੀ ਪਾਰਟੀ ਹੀ ਸੂਬੇ ਦੀ ਅਗਵਾਈ ਕਰੇ,ਓੁਹਨਾ ਆਖਿਆ ਕਿ ਕਿਸਾਨੀ ਹਿੱਤਾਂ ਲਈ ਹੁਣ ਅਵਾਜ ਬੁਲੰਦ ਕਰਨ ਵਾਲੇ ਹਰ ਵਿਅਕਤੀ ਦੀ ਸ਼ਲਾਘਾ ਕਰਨੀ ਬਣਦੀ ਹੈ ।

   
  
  ਮਨੋਰੰਜਨ


  LATEST UPDATES  Advertisements