View Details << Back

ਪਸ਼ੂ ਤਸਕਰੀ ਦਾ ਪਰਦਾਫਾਸ਼, 6 ਖਿਲਾਫ਼ ਮਾਮਲਾ ਦਰਜ
ਗਊ ਤਸਕਰਾਂ ਖਿਲਾਫ਼ ਮੌਤ ਦੀ ਸਜਾ ਦਾ ਕਾਨੂੰਨ ਬਣਾਇਆ ਜਾਵੇ: ਸ਼ਰਮਾ,ਭਾਰਦਵਾਜ

ਭਵਾਨੀਗੜ 7 ਨਵੰਬਰ : ( ਗੁਰਵਿੰਦਰ ਸਿੰਘ ) ਸ਼ਿਵ ਸੈਨਾ ਹਿੰਦ ਦੇ ਵਿੰਗ ਗਊ ਰਕਸ਼ਾ ਦਲ ਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੀਆਂ ਕਈ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਚਾਰ ਦਰਜਨ ਤੋੰ ਵੱਧ ਨੰਦੀ ਬੈਲ (ਬਲਦਾਂ) ਨੂੰ ਪਸ਼ੂ ਤਸਕਰਾਂ ਦੇ ਚੁੰਗਲ 'ਚੋੰ ਬਚਾ ਕੇ ਗਊਸ਼ਾਲਾ ਭੇਜਿਆ। ਇਸ ਸਬੰਧੀ ਸ਼ਿਵ ਸੇਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਤ ਸ਼ਰਮਾਂ, ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਸੂਬਾ ਪ੍ਰਧਾਨ ਵਿਜੇ ਸਿੰਘ ਭਾਰਦਵਾਜ, ਗਊ ਰਕਸ਼ਾ ਦਲ ਦੇ ਪ੍ਧਾਨ ਸੰਦੀਪ ਵਰਮਾ ਰਾਮਪੁਰਾ ਫੂਲ, ਚੇਅਰਮੈਨ ਹਨੀ ਪਾਤੜਾਂ ਤੇ ਗੌਰਵ ਟੋਹਾਣਾ ਸਮੇਤ ਅਨੁਸ਼ਾਸਨ ਕਮੇਟੀ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਅਸ਼ਵਨੀ ਅਰੋਡ਼ਾ ਦੀ ਅਗਵਾਈ ਵਿੱਚ ਕਈ ਟੀਮਾਂ ਨੇ ਪੰਜਾਬ ਦੇ ਪਟਿਆਲਾ, ਬਠਿੰਡਾ, ਨਾਭਾ, ਸੰਗਰੂਰ, ਬਰਨਾਲਾ, ਲੁਧਿਆਣਾ ਸ਼ਹਿਰਾਂ ਵਿੱਚ ਗਊ ਧਨ ਨੂੰ ਬਚਾਉਣ ਲਈ ਨਾਕਾਬੰਦੀ ਕੀਤੀ ਹੋਈ ਸੀ ਤਾਂ ਗਊ ਰੱਖਿਅਕਾਂ ਨੇ ਚਾਰ ਰਾਤਾਂ ਜਾਗ ਕੇ ਕੀਤੇ ਲੰਮੇ ਸੰਘਰਸ਼ ਤੋਂ ਬਾਅਦ ਭਵਾਨੀਗੜ ਦੇ ਪਿੰਡ ਨਦਾਮਪੁਰ ਕੋਲੋਂ ਗਊ ਤਸਕਰੀ ਕਰਕੇ ਲਿਜਾਏ ਜਾ ਰਹੇ 50 ਦੇ ਕਰੀਬ ਬਲਦਾਂ ਨੂੰ ਤਸਕਰਾਂ ਦੇ ਚੁੰਗਲ 'ਚੋੰ ਛੁੜਵਾਇਆ। ਇਸ ਮੌਕੇ ਨਿਸ਼ਾਂਤ ਸ਼ਰਮਾ, ਵਿਜੇ ਸਿੰਘ ਭਾਰਦਵਾਜ, ਹਨੀ ਪਾਤੜਾਂ, ਸੰਦੀਪ ਵਰਮਾ ਰਾਮਪੁਰਾ ਫੂਲ ਤੇ ਗੌਰਵ ਟੋਹਾਣਾ ਨੇ ਦੱਸਿਆ ਕਿ ਪੁਲਸ ਨੇ ਕਾਬੂ ਕੀਤੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਗਊ ਤਸਕਰ ਚਾਰ ਦਿਨਾਂ ਤੋੰ ਭੁੱਖੇ ਪਿਆਸੇ ਇਨ੍ਹਾਂ ਬਲਦਾਂ ਨੂੰ ਕਤਲ ਕਰਨ ਲਈ ਕਸ਼ਮੀਰ ਲਿਜਾਣ ਦੀ ਤਿਆਰੀ 'ਚ ਸਨ ਜਿਸਦਾ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਪਰਦਾਫਾਸ਼ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਉਹ ਸਰਕਾਰ ਤੋੰ ਮੰਗ ਕਰਦੇ ਹਨ ਕਿ ਗਊ ਤਸਕਰੀ ਰੋਕਣ ਲਈ ਤਸਕਰੀ ਕਰਨ ਵਾਲੇ ਦਰਿੰਦਿਆਂ ਖਿਲਾਫ਼ ਮੌਤ ਦੀ ਸਜਾ ਦਾ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
6 ਲੋਕਾਂ ਖਿਲਾਫ਼ ਪਰਚਾ ਦਰਜ: ਥਾਣਾ ਮੁੱਖੀ::== ਇਸ ਸਬੰਧੀ ਰਮਨਦੀਪ ਸਿੰਘ ਅੈੱਸਅੈਚਓ ਥਾਣਾ ਭਵਾਨੀਗਡ਼੍ਹ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦਿਆਂ ਰਾਜੂ, ਸਨੀ, ਰਾਜੂ ਵਾਸੀ ਟੋਹਾਣਾ, ਗੋਪਾਲ ਵਾਸੀ ਪਾਤੜਾ, ਬਾਬੂ ਤੇ ਬ੍ਰਿਸ਼ ਦੋਵੇਂ ਵਾਸੀ ਮੁਜੱਫਰਨਗਰ ਖਿਲਾਫ਼ ਮਾਮਲਾ ਕਰਕੇ ਦੋ ਮੁਲਜ਼ਮਾਂ ਸਨੀ ਤੇ ਰਾਜੂ ਨੂੰ ਕਾਬੂ ਕੀਤਾ ਹੈ।


   
  
  ਮਨੋਰੰਜਨ


  LATEST UPDATES  Advertisements