View Details << Back

ਦਿੱਲੀ ਕਿਸਾਨ ਮੋਰਚੇ 'ਚ ਪਟਿਆਲਾ ਜ਼ਿਲ੍ਹੇ ਦੇ ਇਕ ਹੋਰ ਕਿਸਾਨ ਦੀ ਮੌਤ

ਪਟਿਆਲਾ, 17 ਦਸੰਬਰ (ਮਾਲਵਾ ਬਿਓੂਰੋ)
ਜਿਲ੍ਹਾ ਪਟਿਆਲਾ ਦੇ ਇੱਕ ਹੋਰ ਕਿਸਾਨ ਦੀ ਦਿੱਲੀ ’ਚ ਚੱਲ ਰਹੇ ਧਰਨੇ ਦੌਰਾਨ ਮੌਤ ਹੋ ਗਈ। ਭੀਮ ਸਿੰਘ ਪੁੱਤਰ ਰਣ ਸਿੰਘ ਨਾਮ ਦਾ 35 ਸਾਲਾ ਇਹ ਕਿਸਾਨ ਪਟਿਆਲਾ ਦੇ ਪਿੰਡ ਫਤਿਹਗੜ੍ਹ ਛੰਨਾਂ ਦਾ ਰਹਿਣ ਵਾਲਾ ਸੀ। ਬੀਕੇਯੂ ਡਕੌਂਦਾ ਨਾਲ ਸਬੰਧਤ ਇਹ ਕਿਸਾਨ ਲੰਘੀ ਰਾਤ ਦਿੱਲੀ ਸਥਿਤ ਸਿੰਗੂ ਬਾਰਡਰ 'ਤੇ ਇਕ ਡੂੰਘੇ ਨਾਲੇ ਵਿੱਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਅੱਜ ਦਿਨ ਚੜ੍ਹੇ ਪਤਾ ਲੱਗਾ। ਭਾਵੇਂ ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਝਨੇੜੀ ਦਾ ਮੂਲ ਨਿਵਾਸੀ ਹੈ, ਪਰ ਵਿਆਹ ਮਗਰੋਂ 16 ਸਾਲਾਂ ਤੋਂ ਪਟਿਆਲਾ ਦੇ ਪਿੰਡ ਫਤਹਿਗੜ੍ਹ ਛੰਨਾ ਵਿਖੇ ਸਹੁਰੇ ਘਰ ਰਹਿ ਰਿਹਾ ਸੀ। ਬੀਕੇਯੂ ਡਕੌਂਦਾ ਦੀ ਫਤਹਿਗੜ੍ਹ ਛੰਨਾ ਇਕਾਈ ਦੇ ਖਜ਼ਾਨਚੀ ਬਹਾਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਲੋਕ ਦਿੱਲੀ ਧਰਨੇ ਵਿਚ ਸ਼ਾਮਲ ਹਨ, ਜਿਨ੍ਹਾਂ ਵਿਚ ਮ੍ਰਿਤਕ ਕਿਸਾਨ ਦੀ ਸੱਸ ਸੁਰਜੀਤ ਕੌਰ ਵੀ ਸ਼ਾਮਲ ਹੈ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਸਾਨ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ, ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।


   
  
  ਮਨੋਰੰਜਨ


  LATEST UPDATES  Advertisements