ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
Twitter
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
ਪੰਜਾਬ ਫੁੱਟਬਾਲ ਜਗਤ ਲਈ ਵੱਡਾ ਘਾਟਾ
ਉੱਘੇ ਫੁੱਟਬਾਲ ਕੋਚ ਨਰਾਇਣ ਸਿੰਘ ਮਾਂਗਟ ਦਾ ਦਿਹਾਂਤ 3 ਜਨਵਰੀ ਨੂੰ ਪਾਠ ਦਾ ਭੋਗ
ਭਵਾਨੀਗੜ 2 ਜਨਵਰੀ : ਉੱਘੇ ਫੁੱਟਬਾਲ ਕੋਚ ਤੇ ਸਮਾਜ ਸੇਵੀ ਸ. ਨਾਮ ਨਰਾਇਣ ਸਿੰਘ ਮਾਂਗਟ ਬੀਤੀ 24 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦਾ ਅਕਾਲ ਚਲਾਣਾ ਫੁੱਟਬਾਲ ਜਗਤ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਪੁਆਧ ਦੇ ਇਲਾਕੇ ਵਿੱਚ ਫੁੱਟਬਾਲ ਖੇਡ ਨੂੰ ਹਰਮਨ ਪਿਆਰੀ ਬਣਾਉਣ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਇਲਾਕੇ ਦੇ ਖਿਡਾਰੀ ਉਨ੍ਹਾਂ ਤੋਂ ਫੁੱਟਬਾਲ ਕੋਚਿੰਗ ਦੇ ਗੁਰ ਸਿੱਖਣ ਲਈ ਉਤਾਵਲੇ ਰਹਿੰਦੇ ਸਨ।
ਉਹ ਆਪਣੇ ਪਿੱਛੇ ਸੁਪਤਨੀ ਰਾਜਿੰਦਰ ਕੌਰ ਨੂੰ ਛੱਡ ਗਏ ਹਨ। ਉਨ੍ਹਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਵਿਖੇ 3 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਸ. ਮਾਂਗਟ ਦਾ ਜਨਮ ਪਾਕਿਸਤਾਨ ਵਿੱਚ ਪਿਤਾ ਕੈਪਟਨ ਸੰਤ ਸਿੰਘ ਅਤੇ ਮਾਤਾ ਗੁਰਨਾਮ ਕੌਰ ਦੇ ਘਰ 10-04-1933 ਨੂੰ ਹੋਇਆ। ਖ਼ਾਲਸਾ ਸਕੂਲ ਕੁਰਾਲੀ ਤੋਂ ਦਸਵੀਂ ਕਰਨ ਉਪਰੰਤ ਉੱਚ ਪੱਧਰੀ ਸਿੱਖਿਆ ਸਰਕਾਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ। ਉਪਰੰਤ ਡੀਪੀਐੱਡ ਦੀ ਪੜ੍ਹਾਈ ਵਾਈਐਮਸੀਏ ਮਦਰਾਸ (1963-64) ਅਤੇ ਕੋਚਿੰਗ ਦਾ ਡਿਪਲੋਮਾ ਐਨਆਈਐਸ ਪਟਿਆਲਾ ਤੋਂ (1959-60) ਹਾਸਲ ਕੀਤਾ।
ਉਨ੍ਹਾਂ ਨੇ ਖਾਲਸਾ ਸਕੂਲ ਕੁਰਾਲੀ ਵਿਚ 29 ਸਾਲ (1962-1991) ਨੌਕਰੀ ਕੀਤੀ ਜਿੱਥੇ ਉਨ੍ਹਾਂ ਦੀ ਟੀਮ ਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਬਹੁਤ ਸਾਰੇ ਟੂਰਨਾਮੈਂਟ ਜਿੱਤੇ। ਸ. ਨਾਮ ਨਾਰਾਇਣ ਸਿੰਘ ਨੂੰ ਇਸ ਖਿੱਤੇ ਵਿੱਚ ਫੁੱਟਬਾਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਮੁਹਾਲੀ ਤੇ ਰੋਪੜ ਜ਼ਿਲ੍ਹੇ ਵਿੱਚ ਫੁੱਟਬਾਲ ਖੇਡ ਨੂੰ ਸਥਾਪਤ ਕਰਦਿਆਂ ਸੈਂਕੜੇ ਖਿਡਾਰੀਆਂ ਨੂੰ ਫੁੱਟਬਾਲ ਖੇਡਣ ਦੀ ਚਿਣਗ ਲਾਈ ਅਤੇ ਉਨ੍ਹਾਂ ਦੀ ਖੇਡ ਕਲਾ ਨੂੰ ਤਰਾਸ਼ਿਆ। ਸ. ਮਾਂਗਟ ਤੋਂ ਫੁੱਟਬਾਲ ਦੇ ਗੁਰ ਸਿੱਖ ਕੇ ਕਈ ਨਾਮਵਰ ਖਿਡਾਰੀ ਦੁਨੀਆਂ ਦੇ ਵੱਖ-ਵੱਖ ਖੇਤਰਾਂ ਵਿਚ ਉੱਚੇ ਅਹੁਦਿਆਂ ਉਤੇ ਬਿਰਾਜਮਾਨ ਹਨ ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਏਸ਼ੀਅਨ ਫੁੱਟਬਾਲ ਸਟਾਰ ਵੀ ਸ਼ਾਮਲ ਹੈ। ਸ. ਮਾਂਗਟ ਜ਼ਿਲ੍ਹਾ ਰੋਪੜ ਅਤੇ ਮੁਹਾਲੀ ਦੀ ਫੁੱਟਬਾਲ ਐਸੋਸੀਏਸ਼ਨ ਦੇ ਫਾਉਂਡਰ ਸੈਕਟਰੀ ਸਨ। ਇਸ ਤੋਂ ਇਲਾਵਾ ਉਹ 18 ਸਾਲ ਪਿੰਡ ਕਕਰਾਲੀ ਦੇ ਸਰਪੰਚ ਵੀ ਰਹੇ। ਸ. ਨਾਮ ਨਰਾਇਣ ਸਿੰਘ ਵੱਲੋਂ ਫੁੱਟਬਾਲ ਅਤੇ ਸਮਾਜ ਸੇਵਾ ਵਿੱਚ ਦਿੱਤੇ ਅਣਮੁੱਲੇ ਯੋਗਦਾਨ ਕਾਰਨ ਉਹ ਹਮੇਸ਼ਾਂ ਫੁੱਟਬਾਲ ਪ੍ਰੇਮੀਆਂ ਦੇ ਦਿਲਾਂ ਵਿਚ ਵਸਦੇ ਰਹਿਣਗੇ। ਨਰਾਇਣ ਸਿੰਘ ਦੇ ਸਦੀਵੀਂ ਵਿਛੋੜਾ ਦੇ ਜਾਣ ਉੱਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮੁਹਾਲੀ, ਖਾਲਸਾ ਫੁੱਟਬਾਲ ਕਲੱਬ ਪੰਜਾਬ, ਖ਼ਾਲਸਾ ਵਾਰੀਅਰਜ਼ ਫੁੱਟਬਾਲ ਕਲੱਬ ਕੁਰਾਲੀ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਪ੍ਬੰਧਕਾਂ ਨੇ ਡੂੰਘੇ ਦੁੱਖ ਦਾ ਪ੍ਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
(ਹਰਜੀਤ ਸਿੰਘ ਗਰੇਵਾਲ)
ਪ੍ਧਾਨ, ਖਾਲਸਾ ਫੁਟਬਾਲ ਕਲੱਬ।
ਮਨੋਰੰਜਨ
LATEST UPDATES
ਲਿਪ ਵੱਲੋਂ ਲੋਕਲ ਬਾਡੀਜ਼ ਚੋਣਾਂ ਦੇ ਬਾਈਕਾਟ ਦਾ ਐਲਾਨ
ਭਵਾਨੀਗੜ ( ਗੁਰਵਿੰਦਰ ਸਿੰਘ )ਪੰਜਾਬ ਭਰ ਵਿੱਚ ਕਰਵਾਈਆਂ ਜਾ ਰਹੀਆਂ ਲੋਕਲ ਬਾਡੀਜ਼ (ਨਿਗਮ ਅਤੇ ਮਿਉਂਸਿਪਲ) ਚੋਣਾਂ ਦਾ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਬਾਈਕਾਟ ...
ਲੋਕ ਇਨਸਾਫ਼ ਪਾਰਟੀ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ
ਭਵਾਨੀਗੜ (ਗੁਰਵਿੰਦਰ ਸਿੰਘ) ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਲਗਪਗ ਪੌਣੇ 2 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤ...
ਪੰਜਾਬ ਫੁੱਟਬਾਲ ਜਗਤ ਲਈ ਵੱਡਾ ਘਾਟਾ
ਭਵਾਨੀਗੜ 2 ਜਨਵਰੀ : ਉੱਘੇ ਫੁੱਟਬਾਲ ਕੋਚ ਤੇ ਸਮਾਜ ਸੇਵੀ ਸ. ਨਾਮ ਨਰਾਇਣ ਸਿੰਘ ਮਾਂਗਟ ਬੀਤੀ 24 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ...
ਐਕਸਪ੍ਰੈਸ ਵੇਅ ਦਾ ਸਰਵੇ ਕਰਨ ਆਇਆ ਮੁਲਾਜਮ ਧਰਨਾਕਾਰੀਆ ਬਣਾਇਆ ਬੰਦੀ
ਭਵਾਨੀਗੜ੍ਹ 21 ਦਸੰਬਰ ( ਗੁਰਵਿੰਦਰ ਸਿੰਘ ਰੋਮੀ ) ਦਿੱਲੀ ਕੱਟੜਾ ਐਕਸਪ੍ਰੈਸ ਵੇਅ ਬਣਨ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ...
ਦਿੱਲੀ ਕਿਸਾਨ ਮੋਰਚੇ ਤੋ ਪਰਤ ਕੇ ਆਏ ਕਿਸਾਨ ਦੀ ਮੋਤ
ਭਵਾਨੀਗੜ੍ਹ 21 ਦਸੰਬਰ (ਗੁਰਵਿੰਦਰ ਸਿੰਘ ਰੋਮੀ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ 20 ਦਿਨਾਂ ਤੋਂ ਦਿੱਲੀ ਮ...
ਦਿੱਲੀ ਕਿਸਾਨ ਮੋਰਚੇ ਤੋ ਪਰਤ ਕੇ ਆਏ ਕਿਸਾਨ ਦੀ ਮੋਤ
ਭਵਾਨੀਗੜ੍ਹ 21 ਦਸੰਬਰ (ਗੁਰਵਿੰਦਰ ਸਿੰਘ ਰੋਮੀ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ 20 ਦਿਨਾਂ ਤੋਂ ਦਿੱਲੀ ਮ...
ਕੈਬਨਿਟ ਮੰਤਰੀ ਸਿੰਗਲਾ ਨੇ ਘਰਾਚੋ ਸਕੂਲ ਚ ਵੰਡੇ ਸਮਾਰਟ ਫੋਨ
ਸੰਗਰੂਰ, 18 ਦਸੰਬਰ: (ਗੁਰਵਿੰਦਰ ਸਿੰਘ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਦੂਜੇ ਪੜਾਅ ...
ਦਿੱਲੀ ਕਿਸਾਨ ਮੋਰਚੇ 'ਚ ਪਟਿਆਲਾ ਜ਼ਿਲ੍ਹੇ ਦੇ ਇਕ ਹੋਰ ਕਿਸਾਨ ਦੀ ਮੌਤ
ਪਟਿਆਲਾ, 17 ਦਸੰਬਰ (ਮਾਲਵਾ ਬਿਓੂਰੋ) ਜਿਲ੍ਹਾ ਪਟਿਆਲਾ ਦੇ ਇੱਕ ਹੋਰ ਕਿਸਾਨ ਦੀ ਦਿੱਲੀ ’ਚ ਚੱਲ ਰਹੇ ਧਰਨੇ ਦੌਰਾਨ ਮੌਤ ਹੋ ਗਈ। ਭੀਮ ਸਿੰਘ ਪੁੱਤਰ ਰਣ ਸਿੰਘ ਨ...
ਲੋਕ ਇਨਸਾਫ ਪਾਰਟੀ ਦੀ "ਪੰਜਾਬ ਅਧਿਕਾਰ ਯਾਤਰਾ" ਨੂੰ ਲੈਕੇ ਤਿਆਰੀਆਂ ਜ਼ੋਰਾਂ ਤੇ - ਤਲਵਿੰਦਰ ਮਾਨ
ਗੁਰਵਿੰਦਰ ਸਿੰਘ ( ਭਵਾਨੀਗੜ )ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਦੀ ਸੰਗਰੂਰ ਇਕਾਈ ਵੱਲੋਂ ਇਕ ਅਹਿਮ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਲੋਕ ਇਨਸਾਫ...
ਪਸ਼ੂ ਤਸਕਰੀ ਦਾ ਪਰਦਾਫਾਸ਼, 6 ਖਿਲਾਫ਼ ਮਾਮਲਾ ਦਰਜ
ਭਵਾਨੀਗੜ 7 ਨਵੰਬਰ : ( ਗੁਰਵਿੰਦਰ ਸਿੰਘ ) ਸ਼ਿਵ ਸੈਨਾ ਹਿੰਦ ਦੇ ਵਿੰਗ ਗਊ ਰਕਸ਼ਾ ਦਲ ਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੀਆਂ ਕਈ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆ...
Advertisements