View Details << Back

ਭਵਾਨੀਗੜ ਬਲਾਕ ਦੇ ਪਿੰਡ ਬੀਬੜੀ ਵਿਖੇ ਨੋਜਵਾਨ ਦਾ ਕਤਲ
ਸੈਰ ਕਰਨ ਗਿਆ ਤੇ ਅਣਪਛਾਤਿਆ ਨੇ ਕੀਤਾ ਕਾਰਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ ): ਬਿਤੇ ਸੋਮਵਾਰ ਦੇਰ ਸ਼ਾਮ ਨੇੜਲੇ ਪਿੰਡ ਬੀਂਬੜੀ ਵਿਖੇ ਸੈਰ ਕਰਕੇ ਘਰ ਪਰਤ ਰਹੇ ਇੱਕ ਨੌਜਵਾਨ ਨੂੰ ਮੋਟਰਸਾਇਕਲ 'ਤੇ ਆਏ ਦੋ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਨਾਭਾ ਵੱਲ ਨੂੰ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਬੀਬੜੀ ਪਿੰਡ ਦਾ ਨੌਜਵਾਨ ਗੁਰਬਾਜ ਸਿੰਘ (23) ਪਿੰਡ ਦੇ ਸੂਏ ਵੱਲੋਂ ਰਾਤ ਤਕਰੀਬਨ 8 ਵਜੇ ਸੈਰ ਕਰਕੇ ਅਪਣੇ ਘਰ ਵੱਲ ਨੂੰ ਵਾਪਸ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨੇੜੇ ਪਹੁੰਚਿਆ ਤਾਂ ਮੋਟਰਸਾਇਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੁਰਬਾਜ ਸਿੰਘ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਗੁਰਬਾਜ ਸਿੰਘ ਸੜਕ 'ਤੇ ਹੀ ਡਿੱਗ ਗਿਆ ਜਿਸ ਉਪਰੰਤ ਕਾਤਲ ਅੱਗੇ ਤੋਂ ਘੁੰਮ ਕੇ ਦੁਬਾਰਾ ਆਏ ਜਿਨ੍ਹਾਂ ਨੇ ਗੁਰਬਾਜ ਸਿੰਘ 'ਤੇ ਤਾਬੜ-ਤੋੜ ਵਾਰ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਉੱਥੇ ਹੀ ਐਸ.ਪੀ. ਸੰਗਰੂਰ ਗੁਰਪ੍ਰੀਤ ਸਿੰਘ ਤੇ ਸੁਖਰਾਜ ਸਿੰਘ ਘੁੰਮਣ ਡੀ.ਐਸ.ਪੀ. ਭਵਾਨੀਗੜ ਦੀ ਅਗਵਾਈ ਹੇਠ ਪਹੁੰਚੀ ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਜਾਂਚ ਵਿਚ ਜੁੱਟ ਗਈ ਹੈ। ਮ੍ਰਿਤਕ ਗੁਰਬਾਜ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਸੀ ਤੇ ਅਪਣੇ ਪਿਤਾ ਨਾਲ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਸੀ।

   
  
  ਮਨੋਰੰਜਨ


  LATEST UPDATES  Advertisements