View Details << Back

ਭਗਵਾਨ ਸ਼੍ਰੀ ਵਿਸ਼ਵਕਰਮਾ ਜਯੰਤੀ ਧੂਮ ਧਾਮ ਮਨਾਈ
ਵਿਸ਼ਵਕਰਮਾ ਪਰਿਵਾਰ ਮੂਰਤੀ ਸਥਾਪਨਾ ਦਿਵਸ ਨੂੰ ਰਿਹਾ ਸਮਰਪਿਤ

ਭਵਾਨੀਗੜ (ਗੁਰਵਿੰਦਰ ਸਿੰਘ) ਬਿਤੇ 14 ਮਾਰਚ ਨੂੰ ਭਵਾਨੀਗੜ ਦੇ ਵਿਸ਼ਵਕਰਮਾ ਮੰਦਰ ਵਿਖੇ ਭਗਵਾਨ ਸ਼੍ਰੀ ਵਿਸ਼ਵਕਰਮਾ ਪਰਿਵਾਰ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਵਕਰਮਾ ਜਯੰਤੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ ਇਸ ਮੋਕੇ ਵਿਸ਼ਵਕਰਮਾ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ। ਸਮਾਗਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਾਤਾ ਰਾਮ ਧਿਮਾਨ ਵਲੋ ਕੀਤੀ ਗਈ। ਇਸ ਮੋਕੇ ਸ਼ਹਿਰ ਦੀਆਂ ਸਿਆਸੀ .ਸਮਾਜਿਕ ਅਤੇ ਧਾਰਮਿਕ ਜਥੇਬੰਦੀਆ ਦੇ ਆਗੂਆਂ ਨੇ ਹਾਜਰੀ ਲਵਾਈ। ਇਸ ਮੋਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਚੰਦ ਗਰਗ.ਆਪ ਆਗੂ ਨਰਿੰਦਰ ਕੋਰ ਭਰਾਜ ਤੋ ਇਲਾਵਾ ਇੰਦਰਜੀਤ ਸਿੰਘ ਬੱਬੂ ਪੋਤਰਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ .ਮੇਜਰ ਜਰਨਲ ਜਗਦੀਪ ਸਿੰਘ ਲੋਟੇ.ਰਵਿੰਦਰ ਸਿੰਘ ਨਾਗੀ.ਜਗਜੀਤ ਸਿੰਘ ਸੱਗੂ. ਰਾਮ ਸਿੰਘ ਧੀਮਾਨ.ਡਾ ਅਮਰ ਸਿੰਘ ਅਜਾਦ.ਹਰੀ ਸਿੰਘ ਪ੍ਰੀਤ ਕੰਬਾਈਨ .ਅਮਰਜੀਤ ਸਿੰਘ ਲੋਟੇ ਕਰਤਾਰ ਕੰਬਾਇਨ.ਮਨਜੀਤ ਸਿੰਘ ਬਿੱਲੂ .ਸੁਖਪਾਲ ਸਿੰਘ ਧੀਮਾਨ ਵਲੋ ਰਾਮਗੜ੍ਹੀਆ ਬਰਾਬਰੀ ਨੂੰ ਦੁਨੀਆਂ ਪੱਧਰ ਤੇ ਹੋਰ ਓੁਚਾ ਚੁੱਕਣ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਵਿਸ਼ਵਕਰਮਾ ਮੁੰਦਰ ਸੋਸਾਇਟੀ ਅਤੇ ਭਾਈ ਲਾਲੋ ਯੂਥ ਵੈਲਫੇਅਰ ਕਲੱਬ ਭਵਾਨੀਗੜ ਵਲੋ ਆਏ ਮਹਿਮਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੋਕੇ ਸਤਵੰਤ ਖਰੇ.ਗੁਰਵਿੰਦਰ ਸੱਗੂ.ਰਜਿੰਦਰ ਰਾਜੂ ਪਨੇਸਰ.ਮਹਿੰਦਰ ਮੁੱਦੜ.ਦਰਸ਼ਨ ਦੇਵਾ.ਗੁਰਮੀਤ ਪਨੇਸਰ.ਰਣਜੀਤ ਰੁਪਾਲ.ਗੁਰਚਰਨ ਮਣਕੂ. ਗੁਰਚਰਨ ਸਿੰਘ ਪਨੇਸਰ ਤੋ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES  Advertisements