View Details << Back

ਭਵਾਨੀਗੜ ਦੀ ਤਹਿਸੀਲ ਕੰਪਲੈਕਸ ਦੀ ਥਾ ਬਦਲਣ ਤੇ ਲੋਕ ਇੰਨਸਾਫ ਪਾਰਟੀ ਵਲੋ ਵਿਰੋਧ
ਕੈਪਟਨ ਦੇ ਨਾ ਡੀਸੀ ਸੰਗਰੂਰ ਨੂੰ ਤਲਵਿੰਦਰ ਮਾਨ ਨੇ ਦਿੱਤਾ ਮੰਗ ਪੱਤਰ

ਸੰਗਰੂਰ/ਭਵਾਨੀਗੜ (ਗੁਰਵਿੰਦਰ ਸਿੰਘ) ਪਿਛਲੇ ਦਿਨੀ ਸਿੱਖਿਆ ਮੰਤਰੀ ਅਤੇ ਹਲਕਾ ਸੰਗਰੂਰ ਦੇ ਵਿਧਾਇਕ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋ ਭਵਾਨੀਗੜ ਦੇ ਬਲਦ ਕੋਠੀ ਵਿੱਚ ਤਹਿਸੀਲ ਕੰਪਲੈਕਸ ਦੇ ਰੱਖੇ ਗਏ ਨੀਹ ਪੱਥਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ । ਜਿਸ ਸਬੰਧੀ ਅੱਜ ਲੋਕ ਇੰਨਸਾਫ ਪਾਰਟੀ ਦੇ ਹਲਕਾ ਇੰਚਾਰਜ ਤਲਵਿੰਦਰ ਸਿੰਘ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਇੱਕ ਮੰਗ ਪੱਤਰ ਡੀ ਸੀ ਸੰਗਰੂਰ ਨੂੰ ਸੋਪਿਆ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮਾਨ ਨੇ ਦੱਸਿਆ ਕਿ ਭਵਾਨੀਗੜ ਦੇ ਲੋਕਾ ਲਈ ਵਰਦਾਨ ਸਾਬਤ ਹੋ ਰਹੀ ਹੈ ਪੁਰਾਣੀ ਤਹਿਸੀਲ ਵਾਲੀ ਜਗਾ ਕਿਓੁਕਿ ਇਲਾਕੇ ਦੇ ਸਾਰੇ ਪਿੰਡਾਂ ਲਈ ਇਹ ਸਥਾਨ ਬਿਲਕੁਲ ਸਹੀ ਹੈ ਓੁਥੇ ਹੀ ਕੋਈ ਵੀ ਬਜੁਰਗ ਮਾਈ ਭਾਈ ਆਪਣੇ ਕੰਮ ਕਾਜ ਲਈ ਜਦੋ ਵੀ ਇਸ ਤਹਿਸੀਲ ਵਿੱਚ ਆਓੁਦਾ ਹੈ ਤਾ ਲੇਟ ਸਲੇਟ ਹੋਣ ਤੇ ਚਾਹ.ਪਾਣੀ.ਲੰਗਰ .ਪਰਸ਼ਾਦਾ ਛਕਣ ਲਈ ਬਿਲਕੁਲ ਸਾਹਮਣੇ ਗੁਰਦੁਆਰਾ ਪਾਤਸ਼ਾਹੀ ਨੋਵੀ ਵਿਖੇ ਜਾ ਵੜਦਾ ਹੈ ਪਰ ਜਿਥੇ ਸਿੰਗਲਾ ਸਾਹਬ ਇਸ ਤਹਿਸੀਲ ਨੂੰ ਲਿਜਾਣਾ ਚਾਹੁੰਦੇ ਹਨ ਓੁਥੇ ਕੁੱਝ ਵੀ ਨਹੀ ਬਜੁਰਗਾ ਲਈ ਖੱਜਲ ਖੁਆਰੀ ਹੀ ਹੋਵੇਗੀ । ਓੁਹਨਾ ਕਿਹਾ ਕਿ ਇਸ ਜਗ੍ਹਾ ਤੋਂ ਬੱਸ ਅੱਡਾ ਵੀ ਕਾਫ਼ੀ ਨਜ਼ਦੀਕ ਹੈ ਅਤੇ
ਜਿੱਥੇ ਇਹ ਤਹਿਸੀਲ ਕੰਪਲੈਕਸ ਹੁਣ ਲੈ ਕੇ ਜਾਇਆ ਜਾ ਰਿਹਾ ਹੈ ਉਹ ਜਗ੍ਹਾ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਹੈ। ਇੱਥੋਂ ਤੱਕ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਇਹ ਜਗ੍ਹਾ ਇਕ ਅਲੱਗ ਪਿੰਡ (ਬਾਲਦ ਕੋਠੀ) ਵਜੋਂ ਜਾਣੀ ਜਾਂਦੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਨਵੀਂ ਜਗ੍ਹਾ ਤੱਕ ਆਉਣ-ਜਾਣ ਲਈ ਵੀ ਕੋਈ ਪਬਲਿਕ ਟਰਾਂਸਪੋਰਟ ਦੀ ਸਹੂਲਤ ਨਹੀਂ ਹੈ। ਜਿਸ ਕਰਕੇ ਸੰਗਰੂਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਬਣਾਏ ਜਾ ਰਹੇ ਇਸ ਨਵੇਂ ਤਹਿਸੀਲ ਕੰਪਲੈਕਸ ਨਾਲ ਭਵਾਨੀਗਡ਼੍ਹ ਸ਼ਹਿਰ ਸਮੇਤ ਆਸ-ਪਾਸ ਦੇ ਜ਼ਿਆਦਾਤਰ ਪਿੰਡਾਂ ਨੂੰ ਇਸ ਨਾਲ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ। ਇਸ ਮੋਕੇ ਤਲਵਿੰਦਰ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਤੋ ਮੰਗ ਕੀਤੀ ਕਿ ਇਸ ਨਵੀਂ ਜਗ੍ਹਾ ਤੇ ਬਣ ਰਹੇ ਤਹਿਸੀਲ ਕੰਪਲੈਕਸ ਦੀ ਉਸਾਰੀ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਪੁਰਾਣੀ ਜਗ੍ਹਾ ਉਪਰ ਹੀ ਵਧੀਆ ਅਤੇ ਆਧੁਨਿਕ ਤਰੀਕੇ ਨਾਲ ਤਹਿਸੀਲ ਕੰਪਲੈਕਸ ਦੀ ਨਵੀਂ ਬਿਲਡਿੰਗ ਉਸਾਰੀ ਜਾਵੇ। ਮਾਨ ਨੇ ਆਖਿਆ ਕਿ ਅਗਰ ਸੂਬੇ ਦੇ ਮੁੱਖ ਮੰਤਰੀ ਨੇ ਆਮ ਲੋਕਾ ਲਈ ਬਣਾਈ ਜਾ ਰਹੀ ਇਸ ਮੁਸੀਬਤ ਨੂੰ ਨਾ ਰੋਕਿਆ ਤਾ ਲੋਕ ਇਨਸਾਫ ਪਾਰਟੀ ਸੰਘਰਸ਼ ਓੁਲੀਕੇਗੀ ਫਿਰ ਭਾਵੇ ਓੁਹਨਾ ਨੂੰ ਮੁਹੱਲ ਮੁਹੱਲਾ ਦਸਤਖੀ ਮੁਹਿੰਮ ਹੀ ਕਿਓ ਨਾ ਚਲਾਓੁਣੀ ਪਵੇ ।ਕਰੋਨਾ ਕਾਲ ਦੇ ਚਲਦਿਆਂ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਨ ਨੇ ਡੀਸੀ ਸੰਗਰੂਰ ਨੂੰ ਮੰਗ ਪੱਤਰ ਸੋਪਿਆ।ਇਸ ਮੋਕੇ ਓੁਹਨਾ ਨਾਲ ਰਾਜਨ ਕੋਸਲ.ਗੁਰਪ੍ਰੀਤ ਰਟੋਲ.ਜੀਤ ਸਿੰਘ ਸਿੱਧੂ ਤੇ ਹੋਰ ਸਾਥੀ ਵੀ ਮੋਜੂਦ ਸਨ।


   
  
  ਮਨੋਰੰਜਨ


  LATEST UPDATES  Advertisements