View Details << Back

ਸਰਕਾਰੀ ਸਮਾਰਟ ਸਕੂਲਾਂ ਦਾ ਸਕੂਲ ਦਰਸ਼ਨ ਪ੍ਰੋਗਰਾਮ 20 ਤੋ ਸ਼ੁਰੂ

ਭਵਾਨੀਗੜ੍ਹ 19 ਅਪ੍ਰੈਲ (ਗੁਰਵਿੰਦਰ ਸਿੰਘ ) ਸਕੂਲਾਂ ਦੀ ਦਿੱਖ ਸੁਧਾਰਨ ਤੋ ਬਾਅਦ ਸਿੱਖਿਆ ਵਿਭਾਗ ਦੀ ਅਗਲੀ ਪਹਿਲ ਸਕੂਲਾਂ ਅੰਦਰ ਨਵੇ ਵਿਦਆਰਥੀਆਂ ਦੇ ਦਾਖਲੇ ਵਿੱਚ ਵਾਧੇ ਲਈ ਸਕੂਲਾਂ ਅੰਦਰ ਵੱਖ ਵੱਖ ਪ੍ਰੋਗਰਾਮ ਕਰਕੇ ਵਿਿਦਆਰਥੀਆਂ ਨੂੰ ਦਾਖਲਾ ਕਰਵਾਉਣ ਲਈ ਨਵੇ-2 ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਮਾਨਯੋਗ ਸਿੱਖਿਆ ਸਕੱਤਰ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਬਲਾਕ ਸੰਗਰੂਰ -2 ਦੇ ਸਕੂਲਾਂ ਵਿੱਚ ਨਵੇਕਲਾ ਪ੍ਰੋਗਰਾਮ ਸਕੂਲ ਦਰਸ਼ਨ ਕਰਵਾਇਆ ਜਾ ਰਿਹਾ ਹੈ । ਜਿਸ ਦੇ ਅਧੀਨ ਸਕੂਲਾਂ ਦੀ ਨਵੀ ਦਿੱਖ ਨੂੰ ਦਿਖਾਉਣ ਲਈ ਪਿੰਡਾਂ ਦੇ ਸਰਪੰਚ ਸਾਹਿਬਾਨ , ਮੈਬਰ ਸਾਹਿਬਾਨ ,ਮੋਹਤਵਰ ਸੱਜਣ ਅਤੇ ਸਾਰੇ ਹੀ ਮਾਪਿਆ ਅਤੇ ਵਿਦਆਰਥੀਆਂ ਨੂੰ ਸੱਦਾ ਦਿੱਤਾ ਗਿਆ ਹੈ । ਇਸ ਸਬੰੰਧੀ ਬਲਾਕ ਨੋਡਲ ਅਫਸਰ ਸ੍ਰੀ ਪ੍ਰੀਤਇੰਦਰ   ਘਈ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨੋ ਨੇ ਦੱਸਿਆ ਕਿ ਸਕੂਲ ਦਰਸ਼ਨ ਦਾ ਮੰਤਵ ਇਹ ਦੱਸਣਾ ਹੈ ਕਿ ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋ ਕਿਸੇ ਵੀ ਪੱਖੋ ਘੱਟ ਨਹੀ ਹਨ। ਸਾਰੇ ਹੀ ਸਕੂਲਾਂ ਵਿੱਚ ਪ੍ਰੋਜੈਕਟਰ ਨਾਲ ਪੜਾਈ ਕਰਵਾਈ ਜਾ ਰਹੀ ਹੈ।ਸਾਰੇ ਹੀ ਸਕੂਲ ਸਮਾਰਟ ਬਣ ਚੁੱਕੇ ਹਨ । ਵਿਦਆਰਥੀਆਂ ਨੂੰ ਆਨ ਲਾਇਨ ਪੜਾਈ ਕਰਵਾਈ ਜਾ ਰਹੀ ਹੈ । ਇਸ ਤੋ ਇਲਾਵਾ ਸਕੂਲ ਦੀ ਦਿੱਖ ਤੋ ਕਿਤੇ ਵੀ ਪ੍ਰਾਈਵੇਟ ਸਕੂਲਾਂ ਨਾਲੋ ਘੱਟ ਨਹੀ ਹਨ। ਇਸ ਸਬੰਧੀ ਬਲਾਕ ਦੇ ਸਾਰੇ ਸਕੂਲਾਂ ਵਿੱਚ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ। ਮਾਨਯੋਗ ਜਿਲਾ ਸਿੱਖਿਆ ਅਫਸਰ (ਸੈ.ਸਿੱ) ਸ.ਮਲਕੀਤ ਸਿੰਘ ਖੋਸਾ ਜੀ ਨੇ ਦੱਸਿਆ ਕਿ ਸਕੂਲਾਂ ਵੱਲੋ ਕੀਤੇ ਉਪਰਾਲੇ ਦੀ ਉਹ ਸ਼ਲਾਘਾ ਕਰਦੇ ਹਨ ਅਤੇ ਮਾਪਿਆ ਨੂੰ ਬੇਨਤੀ ਕਰਦੇ ਹਨ ਕਿ ਅਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤਾ ਜੋ ਕੁਆਲਟੀ ਸਿੱਖਿਆ ਵਿਦਆਰਥੀਆਂ ਨੂੰ ਦਿੱਤੀ ਜਾ ਸਕੇ ।

   
  
  ਮਨੋਰੰਜਨ


  LATEST UPDATES  Advertisements