View Details << Back

ਸਟੇਟ ਐਵਾਰਡਾਂ ਦੀ ਸ਼ੁਰੂਆਤ. ਆਨ ਲਾਇਨ ਰਜਿਸਟ੍ਰੇਸ਼ਨ 25 ਤੋ ਸ਼ੁਰੂ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਸੂਬਾ ਪੱਧਰੀ ਮੀਟਿੰਗ

ਭਵਾਨੀਗੜ 26 ਅਪ੍ਰੈਲ (ਗੁਰਵਿੰਦਰ ਸਿੰਘ) ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਪ੍ਰਾਈਵੇਟ ਸਕੂਲਾਂ,ਪ੍ਰਿੰਸੀਪਲਾਂ, ਅਧਿਆਪਕਾਂ ਤੇ ਵਿਦਆਰਥੀਆਂ ਲਈ ਸਟੇਟ ਅਵਾਰਡ ਸ਼ੁਰੂ ਕਰ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਤੀਨਿਧ ਅਨਿਲ ਮਿੱਤਲ ਚੇਅਰਮੈਨ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਨੇ ਦੱਸਿਆ ਕਿ ਸਟੇਟ ਅਵਾਰਡ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ । ਅਵਾਰਡ ਲਾਂਚ ਸੈਰਾਮਨੀ ਦੌਰਾਨ ਫੈਡਰੇਸ਼ਨ ਦੇ ਸੂਬਾ ਪ੍ਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਫੈਡਰੇਸ਼ਨ ਅਤੇ
ਇਸ ਦੀਆਂ ਸਹਿਯੋਗੀ ਐਸੋਸੀਏਸ਼ਨਾਂ ਨਾਲ ਸਬੰਧਤ ਪੰਜਾਬ ਵਿਚ 6500 ਸਕੂਲ ਹਨ ਜੋ ਕਿ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਪ੍ਰਾਈਵੇਟ ਸੰਸਥਾਵਾਂ ਦਾ ਯੋਗਦਾਨ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡਾ ਹੈ ਪਰੰਤੂ ਹੁਣ ਤੱਕ ਸਰਕਾਰ ਵੱਲੋਂ ਇਹਨਾਂ ਸੰਸਥਾਵਾਂ ਅਤੇ ਇਹਨਾਂ ਵਿਚ ਕੰਮ ਕਰਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਇਹਨਾਂ ਲਈ ਕੋਈ ਅਵਾਰਡ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ ਸਟੇਟ ਪੱਧਰ ਤੇ ਅਵਾਰਡ ਸ਼ੁਰੂ ਕਰ ਦਿੱਤੇ ਗਏ ਹਨ ਜਿਹਨਾਂ ਵਿਚੋਂ ਪਹਿਲਾ ਅਵਾਰਡ ਸਕੂਲਾਂ ਲਈ ਹੈ ਜਿਸ ਦੀਆਂ 9 ਕੈਟਾਗਰੀਆਂ ਹਨ ਅਤੇ ਹਰ ਜ਼ਿਲ੍ਹੇ ਦੇ ਦੋ ਵਧੀਆ ਸਕੂਲ ਨੂੰ ਹਰੇਕ ਕੈਟਾਗਰੀ ਲਈ ਅਵਾਰਡ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ ਹਰ ਜ਼ਿਲ੍ਹੇ ਦੇ ਦੋ ਪ੍ਰਿੰਸੀਪਲ ਇੱਕ ਸੀਬੀਐਸਈ ਬੋਰਡ ਅਤੇ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਾਇਨਾਮਿਕ ਪ੍ਰਿੰਸੀਪਲ ਅਵਾਰਡ ਦਿੱਤੇ ਜਾਣਗੇ। ਇਹਨਾਂ ਦੋਵਾਂ ਕੈਟਗਰੀਆਂ ਲਈ ਆਨ ਲਾਇਨ ਰਜਿਸਟਰੇਸ਼ਨ 25 ਅਪ੍ਰੈਲ ਤੋਂ ਸ਼ੁਰੂ ਹੈ ਅਤੇ ਸਟੇਟ ਅਵਾਰਡ ਬਹੁਤ ਵੱਡਾ ਸਮਾਗਮ ਕਰਕੇ 12 ਜੂਨ ਨੂੰ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਪ੍ਰਾਈਵੇਟ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਦਸਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀ ਜਿਹਨਾਂ ਦੀਆਂ ਕਿਸੇ ਵੀ ਬੋਰਡ ਵਿਚੋਂ ਪੁਜੀਸ਼ਨਾਂ ਆਉਣਗੀਆਂ, ਇਹਨਾਂ ਨੂੰ 3ਸਤੰਬਰ ਨੂੰ ਪਰਾਊਡ ਆਫ ਪੰਜਾਬ ਸਟੇਟ ਪੱਧਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਹਨਾਂ ਅਵਾਰਡਾਂ ਦੀ ਸਲੈਕਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਨਿਰਪੱਖ ਐਵਾਰਡ ਸਲੈਕਸ਼ਨ ਕਮੇਟੀ ਦੇ ਮੋਢੀ ਮੈਂਬਰ ਵਜੋਂ ਕੰਮ ਕਰੇਗੀ।


   
  
  ਮਨੋਰੰਜਨ


  LATEST UPDATES











  Advertisements