View Details << Back

ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਮੱਦੇਨਜ਼ਰ ਲਿਆ ਅਹਿਮ ਫੈਸਲਾ, 10 ਤਰੀਕ ਤੱਕ ਜਾਰੀ ਰਹੇਗਾ ਲਾਕਡਾਉਣ

ਜਲੰਧਰ/ਚੰਡੀਗੜ੍ਹ (ਮਾਲਵਾ ਬਿਓੂਰੋ) ਪੰਜਾਬ ’ਚ ਕੋੋਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ 10 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਦਾ ਫ਼ੈਸਲਾ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਕੋਵਿਡ-19 ਦੀ ਰਿਵਿਊ ਮੀਟਿੰਗ ਤੋਂ ਬਾਅਦ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਰਿਆਤਾਂ ਦਿੰਦੇ ਹੋਏ ਨਿੱਜੀ ਵਾਹਨਾਂ ’ਤੇ ਸਫ਼ਰ ਕਰਨ ਵਾਲਿਆਂ 'ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਗਈ ਹੈ।
ਇਸ ਦੇ ਇਲਾਵਾ ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਹੈ। ਸਰਕਾਰੀ ਹਸਪਤਾਲਾਂ ’ਚ ਓ. ਪੀ. ਡੀ. ਦੀਆਂ ਕਾਰਵਾਈਆਂ ਨੂੰ ਬਹਾਲ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਯਾਤਰੀ ਵਾਹਨਾਂ ਅਤੇ ਟੈਕਸੀ ’ਤੇ ਪਾਬੰਦੀ ਜਾਰੀ ਰਹੇਗੀ। ਪਿਛਲੇ 10 ਦਿਨਾਂ ’ਚ ਸੂਬੇ ’ਚ ਆਕਸੀਜਨ ਦੀ ਕਮੀ ਹੋਈ ਹੈ। ਬੈਲਕ ਫੰਗਸ ਦੇ ਇਲਾਜ ਲਈ ਹੋਰ ਦਵਾਈਆਂ ਦੇ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਹਰ ਕਮੇਟੀ ਨੇ ਕਈ ਦਵਾਈਆਂ ਦੇ ਸੁਝਾਅ ਦਿੱਤੇ ਸਨ। ਇਸ ਦੇ ਨਾਲ ਹੀ ਵੈਕਸੀਨੇਸ਼ਨ ਦਾ ਦਾਇਰਾ ਵਧਾਉਣ ਲਈ ਵੀ ਕਿਹਾ ਗਿਆ ਹੈ। ਸੂਬੇ ’ਚ 18 ਪਲੱਸ ਦਾ ਕੋਰੋਨਾ ਵੈਕਸੀਨ ਦਾ ਦਾਇਰਾ ਵਧੇਗਾ। 


   
  
  ਮਨੋਰੰਜਨ


  LATEST UPDATES











  Advertisements