View Details << Back

ਸਵਰਗੀ ਸੁਰਜੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਭਲਕੇ ਗੁਰਦੁਆਰਾ ਪਾਤਸ਼ਾਹੀ ਨੋਵੀ ਵਿਖੇ
ਵੱਖ ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ) ਪਿਛਲੇ ਦਿਨੀ ਸੁਰਜੀਤ ਸਿੰਘ ਮਾਨ
ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਜਿਕਰਯੋਗ ਹੈ ਕਿ ਸਵਰਗੀ ਸੁਰਜੀਤ ਸਿੰਘ ਮਾਨ ਸਾਬਕਾ ਖੇਡ ਅਫਸਰ ਅਤੇ ਕਬੱਡੀ ਦੇ ਕੋਚ ਵੀ ਸਨ । ਸੁਰਜੀਤ ਸਿੰਘ ਮਾਨ ਚਰਨਜੀਤ ਸਿੰਘ ਮਾਨ ਦੇ ਪਿਤਾ ਅਤੇ ਤਲਵਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਲੋਕ ਇਨਸਾਫ ਪਾਰਟੀ ਅਤੇ ਹਲਕਾ ਇੰਚਾਰਜ ਸੰਗਰੂਰ ਦੇ ਦਾਦਾ ਜੀ ਸਨ। ਸੁਰਜੀਤ ਸਿੰਘ ਨਮਿਤ ਅੰਤਿਮ ਅਰਦਾਸ ਕੱਲ ਦਿਨ ਮੰਗਲਵਾਰ 17.08.2021 ਨੂੰ ਭਵਾਨੀਗੜ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀ ਵਿਖੇ ਦੁਪਹਿਰ 12 ਤੋ 1 ਵਜੇ ਨੂੰ ਹੋਵੇਗੀ । ਇਸ ਮੋਕੇ ਮਾਨ ਪਰਿਵਾਰ ਨਾਲ ਸੂਬੇ ਦੇ ਸਿਆਸੀ.ਸਮਾਜਿਕ ਅਤੇ ਧਾਰਮਿਕ ਜਥੇਬੰਦੀਆ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਜਿੰਨਾ ਵਿੱਚ ਸ: ਲਾਲ ਸਿੰਘ ਚੇਅਰਮੈਨ ਮੰਡੀ ਬੋਰਡ ਪੰਜਾਬ.ਮੈਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ.ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ.ਵਿਧਾਇਕ ਬਲਵਿੰਦਰ ਸਿੰਘ ਬੈਸ.ਮੈਡਮ ਨਵਜੋਤ ਕੋਰ ਸਿੱਧੂ.ਚਰਨਜੀਤ ਸਿੰਘ ਚੰਨੀ ਤੋ ਇਲਾਵਾ ਸ਼ਹਿਰ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਹੈਪੀ ਰੰਧਾਵਾ.ਸਾਬਕਾ ਚੇਅਰਮੈਨ ਕੁਲਵੰਤ ਸਿੰਘ ਜੋਲੀਆ.ਸਾਬਕਾ ਵਾਇਸ ਚੇਅਰਮੈਨ ਗੁਰਦੀਪ ਸਿੰਘ ਘਰਾਚੋ.ਜਿਲਾ ਪ੍ਰੀਸ਼ਦ ਮੈਬਰ ਗੁਰਧਿਆਨ ਸਿੰਘ ਝਨੇੜੀ.ਸ੍ਰੋਮਣੀ ਅਕਾਲੀਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜੀ.ਸਾਬਕਾ ਵਾਇਸ ਚੇਅਰਮੈਨ ਗੋਗੀ ਚੰਨੋ.ਸਰਪੰਚ ਸਾਹਬ ਸਿੰਘ ਭੜੋ.ਅੇਸ ਓ ਆਈ ਦੇ ਮਾਲਵਾ ਜੋਨ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ.ਗੁਰਦੀਪ ਸਿੰਘ ਕੰਧੋਲਾ.ਟਰੱਕ ਯੂਨੀਅਨ ਸੰਗਰੂਰ ਦੇ ਜਿਲਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਕਾਗਰਸ ਪਾਰਟੀ ਦੇ ਜਿਲਾ ਜਰਨਲ ਸਕੱਤਰ ਮਿੰਟੂ ਤੂਰ.ਸਾਬਕਾ ਪ੍ਰਧਾਨ ਨਗਰ ਕੋਸਲ ਸੁਖਜਿੰਦਰ ਸਿੰਘ ਰੀਟੂ ਚਹਿਲ.ਸਰਪੰਚ ਭਗਵੰਤ ਸਿੰਘ ਸੇਖੋ.ਸਰਪੰਚ ਦਰਸ਼ਨ ਦਾਸ ਜੱਜ.ਸਰਪੰਚ ਸਿਮਰਜੀਤ ਸਿੰਘ .ਸਰਪੰਚ ਲਖਵੀਰ ਸਿੰਘ .ਡਾਇਰੈਕਟਰ ਧਨਮਿੰਦਰ ਸਿੰਘ ਭੱਟੀਵਾਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਸਿਆਸੀ ਆਗੂਆਂ .ਸ਼ਹਿਰ ਦੇ ਕੋਸਲਰਾ ਨੇ ਮਾਨ ਪਰਿਵਾਰ ਨਾਲ ਦੁੱਖ ਸਾਝਾ ਕੀਤਾ। ਇਸ ਮੋਕੇ ਚਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਕੱਲ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀ ਭਵਾਨੀਗੜ ਵਿਖੇ ਦੁਪਹਿਰ 12 ਤੋ 1 ਵਜੇ ਅੰਤਿਮ ਅਰਦਾਸ ਹੋਵੇਗੀ ।


   
  
  ਮਨੋਰੰਜਨ


  LATEST UPDATES  Advertisements