View Details << Back

" ਬੋਲਦੇ ਅਲਫਾਜ਼ 'ਕਾਵਿ ਸੰਗ੍ਰਹਿ ਜਜ਼ਬਾਤਾਂ ਦਾ ਸੰਗ੍ਰਹਿ ਹੋ ਨਿਬੜਿਆ

ਸੰਗਰੂਰ 11 ਸਤੰਬਰ ( ਯਾਦਵਿੰਦਰ) ਕੁਝ ਵੱਖਰਾ, ਕੁਝ ਨਵਾਂ, ਕੁਝ ਪੁਰਾਣ ਕੁਝ ਅਹਿਸਾਸ, ਕੁਝ ਸੱਚ ਤੇ ਕੁਝ ਕਲਪਨਾ ਦਾ ਨਾਂ ਹੋ ਨਿਬੜਿਆ ਨਵਾ ਪ੍ਰਕਾਸ਼ਿਤ ਕਾਵਿ ਸੰਗ੍ਰਹਿ " ਬੋਲਦੇ ਅਲਫਾਜ਼" । ਉਕਤ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿੱਤਰੀ ਪ੍ਰੋਫੈਸਰ ਸਰਬਜੀਤ ਕੌਰ ਜਿਨ੍ਹਾਂ ਦੀਆਂ ਰਚਨਾਵਾਂ ਵੀ ਇਸ ਵਿਚ ਸ਼ਾਮਿਲ ਹਨ ਨੇ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਵਿਚ 63 ਕਵੀਆਂ ਦੀਆਂ ਰਚਨਾਵਾਂ ਹਨ ਜਿਨ੍ਹਾਂ ਨੂੰ ਮੁੱਖ ਸੰਪਾਦਕ ਸਾਗਰ ਸੂਦ ਤੇ ਸਹਾਇਕ ਸੰਪਾਦਕ ਅੰਮ੍ਰਿਤ ਸਿੰਘ ਨੇ ਪ੍ਰਕਾਸ਼ਿਤ ਕੀਤਾ ਹੈ। ਪ੍ਰੋਫੈਸਰ ਸਰਬਜੀਤ ਕੌਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲਰਹੇੜੀ ਵਿਚ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਹੇ ਹਨ ਦੀਆਂ ਉਕਤ ਕਾਵਿ-ਸੰਗ੍ਰਹਿ ਵਿਚ ਛਪੀਆਂ ਦੋ ਕਵਿਤਾਵਾਂ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਈਏ,ਮੇਰਾ ਆਨ ਲਾਈਨ ਬਸਤਾ ਸਿਖਿਆ ਨਾਲ ਸਬੰਧਤ ਹਨ ਤੇ ਇਸ ਤੋਂ ਇਲਾਵਾ ਇੱਕ ਕਵਿਤਾ ਆਸ ਨਾ ਛੱਡੋ ਕਰੋਨਾ ਮਹਾਂਮਾਰੀ ਨਾਲ ਸਬੰਧਤ ਹੈ ਇਸ ਵਿਚ ਕਵਿੱਤਰੀ ਨੇ ਕਰੋਨਾ ਜੰਗ ਹੋਂਸਲੇ ਬੁਲੰਦ ਨਾਲ ਜਿੱਤਣ ਦੀ ਗੱਲ ਕੀਤੀ ਹੈ ਅਤੇ ਆਖਰੀ ਕਵਿਤਾ ਚ ਰੁੱਖ ਲਗਾਈਏ ਦਾ ਹੋਕਾ ਦਿੰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਲੈਕਚਰਾਰ ਸਰਬਜੀਤ ਕੌਰ ਦੀਆਂ ਪ੍ਰਕਾਸ਼ਿਤ ਕਵਿਤਾਵਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿੱਖਿਆ ਨਾਲ ਸਬੰਧਤ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਵਿਭਾਗ ਦੇ ਮੈਗਜ਼ੀਨ ਵਿੱਚ ਵੀ ਪ੍ਰਕਾਸ਼ਿਤ ਕੀਤਾ ਜਾਵੇ

   
  
  ਮਨੋਰੰਜਨ


  LATEST UPDATES











  Advertisements