View Details << Back

Kisan Protest: ਸਿੰਘੂ ਬਾਰਡਰ ‘ਤੇ ਵਾਪਰੀ ਵੱਡੀ ਵਾਰਦਾਤ; ਨੌਜਵਾਨ ਦਾ ਤੜਕੇ ਹੋਇਆ ਕਤਲ

ਦਿੱਲੀ/ਸੋਨੀਪਤ :
ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ 10 ਮਹੀਨਿਆਂ ਤੋਂ ਜਾਰੀ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦੌਰਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਦੀ ਪਹਿਲਾਂ ਤਾਂ ਬੇਰਹਿਮੀ ਨਾਲ ਹੱਤਿਆ ਕੀਤੀ ਗਈ, ਫਿਰ ਉਸ ਦੇ ਹੱਥ ਵੱਢ ਕੇ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ।

ਇਸ ਬਾਰੇ ਸ਼ੁੱਕਰਵਾਰ ਸਵੇਰ ਤੋਂ ਹੀ ਕਈ ਤਸਵੀਰਾਂ ਵਾਇਰਲ ਹਨ, ਜਿਨ੍ਹਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਿੰਘੂ ਬਾਰਡਰ ‘ਤੇ ਇਕ ਨੌਜਵਾਨ ਨੇ ਦੋਵਾਂ ਹੱਥਾਂ ਨੂੰ ਬੰਨ੍ਹ ਕੇ ਲਟਕਾਇਆ ਹੋਇਆ ਹੈ ਤੇ ਇਸ ਨੌਜਵਾਨ ਦੀ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਉੱਥੇ ਹੀ ਹੱਤਿਆ ਦਾ ਦੋਸ਼ ਨਿਹੰਗਾਂ ‘ਤੇ ਹੈ, ਪਰ ਸਥਾਨਕ ਪੁਲਿਸ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਸਿੰਘੂ ਬਾਰਡਰ ‘ਤੇ ਕੁਝ ਲੋਕਾਂ ਨੇ ਇਕ ਅਣਜਾਣ ਵਿਅਕਤੀ ਦਾ ਸੱਜਾ ਹੱਥ ਵੱਢ ਕੇ ਮਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਕਿਸਾਨਾਂ ਦੇ ਧਰਨੇ ਵਾਲੀ ਥਾਂ ਲੈ ਜਾ ਕੇ ਬੈਰੀਕੇਡ ਨਾਲ ਲਟਕਾ ਦਿੱਤੀ। ਜਾਨ ਗਵਾਉਣ ਵਾਲੇ ਇਸ ਵਿਅਕਤੀ ਦੀ ਫਿਲਹਾਲ ਸ਼ਨਾਖ਼ਤ ਨਹੀਂ ਹੋਈ ਹੈ।

ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਹੱਤਿਆ ਵੀਰਵਾਰ ਰਾਤ ਨੂੰ ਹੀ ਕੀਤੀ ਗਈ, ਉਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 5.30 ਵਜੇ ਸੰਯੁਕਤ ਕਿਸਾਨ ਮੋਰਚਾ ਦੀ ਮੁੱਖ ਸਟੇਜ ਨੇੜੇ ਕਰੀਬ 100 ਮੀਟਰ ਘਸੀਟ ਕੇ ਨਿਹੰਗਾਂ ਦੇ ਟਿਕਾਣੇ ਯਾਨੀ ਫੋਰਡ ਏਜੰਸੀ ਕੋਲ ਲਾਸ਼ ਲਿਆਂਦੀ ਗਈ। ਇਸ ਤੋਂ ਬਾਅਦ ਸਵੇਰੇ 6 ਵਜੇ ਲਾਸ਼ ਲਟਕਾਈ ਗਈ ਤਾਂ ਜੋ ਲੋਕ ਦੇਖ ਸਕਣ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


   
  
  ਮਨੋਰੰਜਨ


  LATEST UPDATES  Advertisements