View Details << Back

6635 ਈਟੀਟੀ ਪੋਸਟਾਂ ਦਾ ਅੱਜ ਆ ਸਕਦੈ ਨਤੀਜਾ!,

ਮਾਲਵਾ ਬਿਊਰੋ, ਚੰਡੀਗੜ੍ਹ
ਪਿਛਲੇ ਦਿਨੀਂ ਲਈ ਗਈ 6635 ਈਟੀਟੀ ਪੋਸਟਾਂ ਦੀ ਪ੍ਰੀਖਿਆ ਦਾ ਅੱਜ ਨਤੀਜਾ ਆਉਣ ਦੀ ਸੰਭਾਵਨਾ ਹੈ। ਸਿੱਖਿਆ ਵਿਭਾਗ ਦੇ ਨਾਲ ਜੁੜੇ ਕੁਝ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਮੁਤਾਬਕ ਅੱਜ ਈਟੀਟੀ ਪੋਸਟਾਂ ਦਾ ਨਤੀਜਾ ਆ ਸਕਦਾ ਹੈ।
ਬੇਸ਼ੱਕ ਵਿਭਾਗ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿਤੀ ਗਈ, ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਨਤੀਜਾ ਆ ਸਕਦਾ ਹੈ।
ਦੱਸਣਾ ਬਣਦਾ ਹੈ ਕਿ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਵੱਲੋਂ ਪੋਸਟਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਵਾਇਆ ਗਿਆ ਸੀ।
ਉਮੀਦਵਾਰਾਂ ਦੇ ਵੱਲੋਂ ਨੌਕਰੀ ਸਬੰਧੀ ਅਪਲਾਈ ਕਰਨ ਤੋਂ ਬਾਅਦ, ਕੁੱਝ ਦਿਨ ਪਹਿਲੋਂ ਈਟੀਟੀ ਟੈਟ ਪਾਸ ਅਧਿਆਪਕਾਂ ਦੀ ਭਰਤੀ ਪ੍ਰੀਖਿਆ ਲਈ ਗਈ ਸੀ, ਜਿਸ ਦਾ ਅੱਜ ਨਤੀਜਾ ਆਉਣ ਦੀ ਸੰਭਾਵਨਾ ਹੈ।


   
  
  ਮਨੋਰੰਜਨ


  LATEST UPDATES











  Advertisements