View Details << Back

ਕਰਤਾਰਪੁਰ ਸਾਹਿਬ ਕੋਰੀਡੋਰ ਖੋਹਲਣ ਤੇ Fci ਦੇ ਡਾਇਰੈਕਟਰ ਵਲੋ ਖੁਸ਼ੀ ਦਾ ਪ੍ਰਗਟਾਵਾ
ਕਰਤਾਰਪੁਰ ਕੋਰੀਡੋਰ ਖੋਲਣਾ ਮੋਦੀ ਸਰਕਾਰ ਦਾ ਫੈਸਲਾ ਇਤਿਹਾਸਿਕ:ਜੀਵਨ ਗਰਗ

ਵਾਨੀਗੜ (ਗੁਰਵਿੰਦਰ ਸਿੰਘ) ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਤੇ ਕੇਦਰ ਦੀ ਨਰਿੰਦਰ ਮੋਦੀ ਸਰਕਾਰ ਵਲੋ ਕਰਤਾਰਪੁਰ ਕੋਰੀਡੋਰ ਨੂੰ ਮੁੜ ਖੋਲਣ ਤੇ ਜਿਥੇ ਵੱਖ ਵੱਖ ਆਗੂਆਂ ਵਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਓੁਥੇ ਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋ ਵੀ ਖੁਸੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਦੇਸ਼ ਦੇ ਪ੍ਰਧਾਨ ਮੱਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਫੂਡ ਸਪਲਾਈ ਕਾਰਪੋਰੇਸ਼ਨ ਇੰਡੀਆ ਦੇ ਪੰਜਾਬ ਦੇ ਡਾਇਰੈਕਟਰ ਜੀਵਨ ਗਰਗ ਨੇ ਖੁਸ਼ੀ ਸਾਝੀ ਕਰਦਿਆ ਆਖਿਆ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਤੇ ਸਿੱਖ ਕੋਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਫੈਸਲਾ ਇਤਿਹਾਸਕ ਹੈ ਜਿਸ ਦੀ ਚੁਫੇਰਿਓ ਸ਼ਲਾਘਾ ਕੀਤੀ ਜਾ ਰਹੀ ਹੈ । ਓੁਹਨਾ ਆਖਿਆ ਕਿ ਇਸ ਰਸਤੇ ਦੇ ਖੁੱਲਣ ਨਾਲ ਜਿਥੇ ਪੰਜਾਬ ਹੀ ਨਹੀ ਪੂਰੇ ਭਾਰਤ ਦੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਜਾ ਕੇ ਨਮਨ ਹੋਣਗੀਆਂ ਤੇ ਨਿੱਤ ਦਿਨ ਕੀਤੀਆਂ ਜਾਦੀਆਂ ਅਰਦਾਸਾ ਵੀ ਪੂਰੀਆਂ ਹੋਈਆਂ ਹਨ। ਜਿਕਰਯੋਗ ਹੈ ਕਿ ਇਸ ਇਤਿਹਾਸਕ ਜਗਾ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾ ਬਤੀਤ ਕੀਤਾ ਜਿਥੇ ਅੱਜ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ ਤੇ ਹਰ ਸਾਲ ਦੇਸ਼ਾ ਵਿਦੇਸ਼ਾ ਤੋ ਸਿੱਖ ਸੰਗਤਾਂ ਇਥੇ ਸ਼ਰਧਾ ਨਾਲ ਨਮਨ ਹੁੰਦੇ ਹਨ।ਗਰਗ ਨੇ ਦੱਸਿਆ ਕਿ ਤਕਰੀਬਨ ਡੇਡ ਸਾਲ ਪਹਿਲਾਂ ਕਰੋਨਾ ਕਾਲ ਦੇ ਚਲਦਿਆਂ ਇਹ ਰਸਤਾ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਰਸਤੇ ਨੂੰ ਖੋਲਣ ਦਾ ਇਤਿਹਾਸਕ ਫੈਸਲਾ ਵੀ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੂੰ ਜਾਦਾ ਹੈ ਜਿਸ ਦੀ ਪੂਰੇ ਸੰਸਾਰ ਦੇ ਸਿੱਖ ਭਰਾਵਾ ਵਿੱਚ ਚਰਚਾ ਰਹੀ ਤੇ ਸਾਰਿਆਂ ਨੇ ਨਰਿੰਦਰ ਮੋਦੀ ਨੂੰ ਇਸ ਇਤਿਹਾਸਕ ਫੈਸਲੇ ਲਈ ਮੁਬਾਰਕਾ ਵੀ ਦਿੱਤੀਆਂ।

   
  
  ਮਨੋਰੰਜਨ


  LATEST UPDATES  Advertisements