"ਨਵਾਂ ਸਾਲ" ਨਾਲ ਚਰਚਾ ਚ ਗਾਇਕ ਮਿਓੁਜੀਕਲ ਮਾਇੰਡ
ਟਾਇਗਰ ਬੋਆਇਜ ਅੇੇਟਰਟੇਨਮੈਟ ਦੇ ਬੈਨਰ ਹੇਠ ਲੋਕ ਅਰਪਣ.ਦੋ ਦਿਨਾਂ ਚ 52 ਹਜਾਰ ਲੋਕਾਂ ਦਾ ਪਿਆਰ

ਨਵੇਂ ਸਾਲ ਨੂੰ ਬਣਾਕੇ ਨਵਾਂ ਯਾਰ ਕੁੜੇ ਸਾਨੂ ਨੀ ਤੂੰ ਲੱਤ ਮਾਰ ਗਈ ਸੁਣਕੇ ਸੁਆਦ ਆ ਜਾਦਾ ਹੈ ਇਸ ਗੀਤ ਨੂੰ ਸੁਣਨ ਲਈ ਸਾਨੂੰ ਯੂ ਟਿਓੂਬ ਚੈਨਲ ਟਾਇਗਰ ਬੋਆਇਜ ਅੇਟਰਟੇਨਮੈਟ ਖੋਲਕੇ ਦੇਖਣਾ ਪਵੇਗਾ ਤੇ ਇਸ ਸ਼ਾਨਦਾਰ ਗੀਤ ਨੂੰ ਦੋ ਦਿਨਾਂ ਚ 52 ਹਜਾਰ ਲੋਕਾਂ ਦਾ ਪਿਆਰ ਮਿਲ ਚੁੱਕਾ ਹੈ ਤੇ ਲਗਾਤਾਰ ਨੋਜਵਾਨ ਇਸ ਗੀਤ ਨੂੰ ਪਸੰਦ ਕਰ ਰਹੇ ਹਨ। ਸੋ ਆਓ ਮਿਲਦੇ ਹਾ "ਨਵਾਂ ਸਾਲ" ਗੀਤ ਦੀ ਪੂਰੀ ਟੀਮ ਨੂੰ .ਜਦੋ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਨੇ ਨਵੇ ਆਏ ਗੀਤ ਨੂੰ ਅਵਾਜ ਦੇਣ ਵਾਲੇ ਕਲਾਕਾਰ ਮਿਓੂਜਿਕਲ ਮਾਇਡ (ਦਿਵਾਸੂ ਸ਼ਰਮਾ) ਨੂੰ ਮੁਬਾਰਕਾ ਦੇਣ ਲਈ ਗੱਲਬਾਤ ਕੀਤੀ ਤਾ ਓੁਹਨਾ ਦੱਸਿਆ ਕਿ ਗੀਤ ਨਵਾ ਸਾਲ ਖੁੱਦ ਓੁਹਨਾ ਦਾ ਆਪਣਾ ਲਿਖਿਆ ਹੋਇਆ ਹੈ। ਗੀਤ ਨੂੰ ਸੰਗੀਤਕ ਧੂੰਨਾ ਵੀ ਓੁਹਨਾ ਖੁੱਦ ਹੀ ਦਿੱਤੀਆਂ ਹਨ। "ਨਵਾਂ ਸਾਲ" ਗੀਤ ਦਾ ਪੋਸਟਰ ਤੇ ਵੀਡੀਓ ਪਰਦੀਪ ਡਿਜਾਇਨਜ ਵਲੋ ਤਿਆਰ ਕੀਤਾ ਗਿਆ ਹੈ। ਗੀਤ ਨੂੰ ਸਰੋਤਿਆਂ ਤੱਕ ਪੁੱਜਦਾ ਕਰਨ ਵਾਲੇ ਪ੍ਰੋਡਿਊਸਰ ਵੈਭਵ ਪਟੇਲ ਹਨ। ਗੀਤ ਟਾਇਗਰ ਬੋਆਇਜ ਅੇਟਰਟੇਨਮੈਟ ਦੇ ਬੈਨਰ ਹੇਠ ਲੋਕਾਂ ਦੀ ਝੋਲੀ ਪਾਇਆ ਗਿਆ ਹੈ। ਤੇ ਹੁਣ ਗੱਲ ਕਰਦੇ ਹਾ ਇਸ ਗੀਤ ਨੂੰ ਅਵਾਜ ਦੇਣ ਵਾਲੇ ਮਿਓੂਜਿਕਲ ਮਾਇਡ ਭਾਵ ਦਿਵਾਸ਼ੂ ਸ਼ਰਮਾ ਬਾਰੇ ਦਿਵਾਸ਼ੂ ਦਾ ਜਨਮ ਪੰਜ ਸਤੰਬਰ ਦੋ ਹਜਾਰ ਇੱਕ ਨੂੰ ਮਾਤਾ ਪਰਵੀਨ ਸ਼ਰਮਾ ਦੀ ਕੁੱਖੋ ਤੇ ਵਿਨੋਦ ਸ਼ਰਮਾ ਦੇ ਘਰ ਭਵਾਨੀਗੜ ਚ ਹੋਇਆ। ਨਿੱਕੇ ਹੁੰਦਿਆਂ ਤੋ ਹੀ ਗਾਇਕੀ.ਵੀਡੀਓ ਗ੍ਰਾਫੀ ਤੇ ਸੰਗੀਤ ਦਾ ਸ਼ੋਕ ਹੋਣ ਕਾਰਨ ਨੇੜਲੇ ਮਿੱਤਰਾ ਨੇ ਮਿਓੂਜਿਕਲ ਮਾਇਡ ਨਾਮ ਰੱਖਿਆ ਤੇ ਓੁਹੀ ਨਾਮ ਅੱਜ ਚਮਕਦਾ ਨਜਰ ਆ ਰਿਹਾ ਹੈ ਤੇ ਟੀਮ ਮਾਲਵਾ ਵੀ ਸ਼ੁਭ ਕਾਮਨਾਵਾ ਭੇਟ ਕਰਦੀ ਹੈ ਤੇ ਆਸ ਕਰਦੀ ਹੈ ਕਿ ਮਿਓੂਜੀਕਲ ਮਾਇਡ ਆਪਣੇ ਆਓੁਣ ਵਾਲੇ ਪ੍ਰੋਜੈਕਟਾ ਨੂੰ ਹੋਰ ਵੀ ਮਿਹਨਤ ਕਰਕੇ ਆਪਣੇ ਸਰੋਤਿਆਂ ਨੂੰ ਹੋਰ ਵੀ ਵਧੀਆ ਪੇਸ਼ਕਾਰੀ ਦੇਵੇਗਾ । ਮਿਓੂਜੀਕਲ ਮਾਇਡ ਨੇ ਆਪਣੇ ਚੱਲ ਰਹੇ ਇਸ ਗੀਤ ਨੂੰ ਭਰਵਾਂ ਪਿਆਰ ਦੇਣ ਤੇ ਸਾਰੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ।